FacebookTwitterg+Mail

ਕੌਰ ਬੀ ਨੇ 'ਸੁਨੱਖੀ' ਬਣ ਕੇ ਦਰਸ਼ਕਾਂ ਦੀ ਕਚਿਹਰੀ 'ਚ ਦਿੱਤੀ ਦਸਤਕ, ਬਣੀ ਲੱਖਾਂ ਦਿਲਾਂ ਦੀ ਕੁਈਨ

kaur b
06 October, 2017 02:32:34 PM

ਜਲੰਧਰ(ਬਿਊਰੋ)— ਨਾਮੀ ਗਾਇਕਾ ਕੌਰ ਬੀ ਦਾ ਨਵਾਂ ਗੀਤ 'ਸੁਨੱਖੀ' ਰਿਲੀਜ਼ ਹੋ ਚੁੱਕਾ ਹੈ, ਜਿਸ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਸਨ। 'ਸੁਨੱਖੀ' ਦਾ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ, ਜਦੋਂਕਿ ਇਸ ਦੇ ਬੋਲ ਜੰਗ ਸੰਧੂ ਨੇ ਲਿਖੇ ਹਨ। ਗੀਤ ਨੂੰ ਕੰਪੋਜ਼ ਜੇ. ਐੱਸ. ਜੀ. ਨੇ ਕੀਤਾ ਹੈ ਤੇ ਇਸ ਦੀ ਵੀਡੀਓ ਟਰੂ ਮੇਕਰਸ ਵਲੋਂ ਬਣਾਈ ਗਈ ਹੈ। ਗੀਤ ਦੀ ਪੇਸ਼ਕਸ਼ ਦਿਨੇਸ਼ ਦੀ ਹੈ। 'ਸੁਨੱਖੀ' ਗੀਤ 'ਚ ਕੌਰ ਬੀ ਦਿਲਕਸ਼ ਅੰਦਾਜ਼ 'ਚ ਸਾਹਮਣੇ ਆਈ ਹੈ। ਇਸ ਗੀਤ ਨੂੰ ਕੌਰ ਬੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਗਾਇਆ ਹੈ।


ਜ਼ਿਕਰਯੋਗ ਹੈ ਕਿ ਕੌਰ ਬੀ ਦਾ ਆਖਰੀ ਰਿਲੀਜ਼ ਹੋਇਆ ਗੀਤ 'ਕਣੀਆਂ' ਸੀ, ਜਿਸ ਨੂੰ ਲੋਕਾਂ ਨੇ ਬੇਹੱਦ ਪਿਆਰ ਬਖਸ਼ਿਆ ਸੀ। ਉਮੀਦ ਕਰਦੇ ਹਾਂ ਕੌਰ ਬੀ ਦੇ 'ਸੁਨੱਖੀ' ਗੀਤ ਨੂੰ ਵੀ ਲੋਕ ਕਾਫੀ ਪਸੰਦ ਕਰਨਗੇ।


Tags: Sunakhi Kaur B Desi Crew Tru Makers Dineshਕੌਰ ਬੀਸੁਨੱਖੀ