ਮੁੰਬਈ(ਬਿਊਰੋ)— ਪੰਜਾਬੀ ਗਾਇਕਾ ਕੌਰ ਬੀ ਨਾ ਸਿਰਫ ਆਪਣੀ ਗਾਇਕੀ ਕਰਕੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਸਗੋਂ ਆਪਣੀਆਂ ਅਦਾਵਾਂ ਕਰਕੇ ਵੀ ਆਪਣੇ ਪ੍ਰਸ਼ੰਸਕਾਂ 'ਚ ਖਾਸ ਜਗ੍ਹਾ ਰੱਖਦੀ ਹੈ। ਉਸ ਦੀ ਹਰ ਅਦਾ ਮੁੰਡਿਆਂ ਦੀ ਜਾਨ ਕੱਢਦੀ ਹੈ। ਜੀ ਹਾਂ, ਇਹ ਅਸੀਂ ਨਹੀਂ ਸਗੋਂ ਕੌਰ ਬੀ ਖੁਦ ਆਖ ਰਹੀ ਹੈ। ਕੌਰ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਟੇਜ਼ 'ਤੇ ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਇਸ ਗੀਤ ਦੇ ਬੋਲ 'ਦੇਖ ਦੇਖ ਮੁੰਡਿਆਂ ਦੀ ਜਾਨ ਨਿਕਲੇ' ਹੈ। ਇਸ ਵੀਡੀਓ 'ਚ ਕੌਰ ਬੀ ਇਕ ਪਾਸੇ ਗਾ ਰਹੀ ਹੈ।
ਇਕ ਪਾਸੇ ਸੋਸ਼ਲ ਸਾਇਟ 'ਤੇ ਲਾਈਵ ਹੋ ਕੇ ਆਪਣੇ ਪ੍ਰਸ਼ੰਸਕਾਂ ਨੂੰ ਦਿਖਾ ਰਹੀ ਹੈ। ਇਸ ਵੀਡੀਓ 'ਚ ਮੁੰਡੇ ਕੌਰ ਬੀ ਦੇ ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਹਰ ਕੋਈ ਕੌਰ ਬੀ ਦੇ ਗੀਤਾਂ ਨੂੰ ਖੂਬ ਇੰਜੁਆਏ ਕਰ ਰਹੇ ਹਨ। ਕੌਰ ਬੀ ਵਲੋਂ ਜ਼ਾਰੀ ਕੀਤੀ ਇਸ ਵੀਡੀਓ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹਜ਼ਾਰਾਂ ਦੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ ਅਤੇ ਕਈ ਲੋਕ ਇਸ ਵੀਡੀਓ ਨੂੰ ਲਾਈਕ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਕੌਰ ਬੀ ਆਪਣੀਆਂ ਕਈ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸੰਸ਼ਕ ਬਹੁਤ ਪਸੰਦ ਕਰਦੇ ਹਨ।