FacebookTwitterg+Mail

ਨਸੀਬੋ ਲਾਲ ਦੀ ਰਾਹ 'ਤੇ ਇੰਝ ਚੱਲ ਰਹੀ ਹੈ ਸੁਰਾਂ ਦੀ ਮੱਲਿਕਾ ਕੌਰ ਬੀ

kaur b and naseebo lal
13 January, 2019 10:04:24 AM

ਜਲੰਧਰ (ਬਿਊਰੋ) : ਸੁਰਾਂ ਦੀ ਮੱਲਿਕਾ ਕੌਰ ਬੀ ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਲਾਈਮਲਾਈਟ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਗੀਤ ਨੂੰ ਆਪਣੇ ਹੀ ਅੰਦਾਜ਼ 'ਚ ਗਾ ਰਹੀ ਹੈ। ਉਸ ਵਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

 
 
 
 
 
 
 
 
 
 
 
 
 
 

AajaMahi❤️

A post shared by KaurB (@kaurbmusic) on Jan 11, 2019 at 8:51pm PST


ਦੱਸ ਦਈਏ ਕਿ ਇਸ ਗੀਤ ਨੂੰ ਹੁਣ ਤੱਕ ਕਈ ਗਾਇਕਾਂ ਨੇ ਗਾਇਆ ਹੈ। ਫਿਲਮ 'ਯਾਰਾਨਾ' 'ਚ ਇਸ ਗੀਤ ਨੂੰ ਮਾਧੁਰੀ ਦੀਕਸ਼ਿਤ 'ਤੇ ਫਿਲਮਾਇਆ ਗਿਆ ਸੀ। ਇਸ ਤੋਂ ਇਲਾਵਾ ਨਸੀਬੋ ਲਾਲ ਨੇ ਵੀ ਨਵੇਂ ਢੰਗ ਨਾਲ ਗਾਇਆ ਸੀ। ਉਨ੍ਹਾਂ ਨੇ ਵੀ ਸਰੋਤਿਆਂ ਦੀ ਰੁੱਚੀ ਨੂੰ ਦੇਖਦੇ ਹੋਏ ਨਵੇਂ ਅੰਦਾਜ਼ 'ਚ ਗੀਤ ਨੂੰ ਗਾਇਆ ਸੀ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਰਾਹਤ ਫਤਿਹ ਅਲੀ ਖਾਨ ਨੇ ਵੀ ਇਸ ਗੀਤ ਨੂੰ ਬਹੁਤ ਹੀ ਪਿਆਰੇ ਅੰਦਾਜ਼ 'ਚ ਗਾਇਆ।


Tags: Kaur B Nusrat Fateh Ali Khan Naseebo Lal Instagram Video Viral Punjabi Singer

Edited By

Sunita

Sunita is News Editor at Jagbani.