ਜਲੰਧਰ— ਕੌਰ ਬੀ ਦੇ ਨਵੇਂ ਰਿਲੀਜ਼ ਹੋਣ ਵਾਲੇ ਗੀਤ 'ਕਣੀਆਂ' ਦੀ ਹਾਲ ਹੀ 'ਚ ਫਰਸਟ ਲੁੱਕ ਰਿਲੀਜ਼ ਹੋਈ ਹੈ। ਕੌਰ ਬੀ ਦਾ ਇਹ ਗੀਤ 26 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਵੀਤ ਬਲਜੀਤ ਨੇ ਲਿਖੇ ਹਨ।
ਵੀਡੀਓ ਫਰੇਮ ਸਿੰਘ ਵਲੋਂ ਬਣਾਈ ਗਈ ਹੈ, ਜਿਹੜੀ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। ਕੌਰ ਬੀ ਦਾ ਆਖਰੀ ਰਿਲੀਜ਼ ਹੋਇਆ ਗੀਤ 'ਪਰਾਂਦਾ' ਸੀ, ਜਿਸ ਨੂੰ ਸਰੋਤਿਆਂ ਵਲੋਂ ਖੂਬ ਸਰਾਹਿਆ ਗਿਆ। ਉਮੀਦ ਹੈ 'ਕਣੀਆਂ' ਨੂੰ ਵੀ ਸਰੋਤੇ ਬੇਹੱਦ ਪਿਆਰ ਦੇਣਗੇ।