FacebookTwitterg+Mail

'ਸਲਾਮ ਆ ਫੌਜੀ ਵੀਰਾਂ ਨੂੰ ਜਿਹੜੇ ਆਪਣੇ ਘਰ ਤੋਂ ਦੂਰ ਰਹਿ ਕੇ ਵੀ ਇੰਨੇ ਖੁਸ਼ ਦਿਲ ਨੇ'

kaur b penned emotional note for indian army soldiers
23 September, 2019 11:46:16 AM

ਜਲੰਧਰ (ਬਿਊਰੋ) — ਆਪਣੇ ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ 'ਚ ਪ੍ਰਸਿੱਧੀ ਖੱਟਣ ਵਾਲੀ ਪੰਜਾਬੀ ਗਾਇਕਾ ਕੌਰ ਬੀ ਸੋਸ਼ਲ ਮੀਡੀਆ 'ਤੇ ਅਕਸਰ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਫੌਜ ਦੇ ਜਵਾਨਾਂ ਨਾਲ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ 'ਧੰਨਵਾਦ ਬਹੁਤ ਸਾਰਾ #ਇੰਡੀਅਨ ਆਰਮੀ ਮੇਰੀ ਉਮੀਦ ਤੋਂ ਵੀ ਵੱਧ ਪਿਆਰ ਦਿੱਤਾ ਤੁਸੀਂ…ਸਲਾਮ ਆ ਫੌਜੀ ਵੀਰਾਂ ਨੂੰ ਜਿਹੜੇ ਆਪਣੇ ਘਰ ਤੋਂ ਦੂਰ ਰਹਿ ਕੇ ਵੀ ਇੰਨੇ ਖੁਸ਼ ਦਿਲ ਆ, ਰੱਬ ਤੁਹਾਡੀਆਂ ਲੰਮੀਆਂ ਉਮਰ ਕਰੇ #DelhiArmy #JaiHind।'

Punjabi Bollywood Tadka
ਦੱਸ ਦਈਏ ਕਿ ਪ੍ਰਸ਼ੰਸਕਾਂ ਵੱਲੋਂ ਕੌਰ ਬੀ ਦੀ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕੌਰ ਬੀ ਆਪਣੀ ਆਵਾਜ਼ 'ਚ ਬਹੁਤ ਸਾਰੇ ਸੁਪਰ ਹਿੱਟ ਗੀਤ ਗਾਏ ਹਨ, ਜਿਨ੍ਹਾਂ 'ਚ 'ਪਰਾਦਾਂ', 'ਤੇਰੀ ਵੇਟ', 'ਫਿਲਿੰਗ', 'ਫੁੱਲਕਾਰੀ', 'ਸੰਧੂਰੀ ਰੰਗ', 'ਬਜਟ', 'ਜੱਟ ਦਾ ਫਲੇਗ', 'ਕਲਾਸ ਮੇਟ', 'ਮਹਾਰਾਣੀ' ਵਰਗੇ ਗੀਤ ਸ਼ਾਮਲ ਹਨ। ਇਸ ਤੋਂ ਇਲਾਵਾ ਹਾਲ ਹੀ 'ਚ ਕੌਰ ਬੀ ਦਾ ਨਵਾਂ ਗੀਤ 'ਕਾਫਿਰ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 


Tags: Kaur BPenned Emotional NoteIndian Army SoldiersInstagramPunjabi Singer

Edited By

Sunita

Sunita is News Editor at Jagbani.