ਜਲੰਧਰ (ਬਿਊਰੋ) - 'ਸੁਨੱਖੀ', 'ਤੇਰੀ ਵੇਟ', 'ਫੁੱਲਕਾਰੀ', 'ਵੈਲੀ ਜੱਟ', 'ਮਿਸ ਯੂ' ਵਰਗੇ ਗੀਤਾਂ ਨਾਲ ਮਸ਼ਹੂਰ ਹੋਈ ਪੰਜਾਬੀ ਗਾਇਕਾ ਕੌਰ ਬੀ ਹਮੇਸ਼ਾ ਆਪਣੀਆਂ ਖੂਬਸੂਰਤ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਕੌਰ ਬੀ ਨੇ ਪਿੰਕ ਕਲਰ ਦਾ ਸੂਟ ਪਾਇਆ ਹੈ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ। ਕੌਰ ਬੀ ਦੇ ਇਸ ਲੁੱਕ ਨੂੰ ਫੈਨਜ਼ ਵਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਸ ਦੇ ਇਸ ਲੁੱਕ ਦੇ ਫੈਨਜ਼ ਲਗਾਤਾਰ ਕੁਮੈਂਟਸ ਤੇ ਲਾਈਕ ਕਰ ਰਹੇ ਹਨ।
ਕੌਰ ਬੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2013 'ਚ 'ਕਲਾਸਮੇਟ' ਨਾਲ ਸ਼ੁਰੂ ਕੀਤੀ ਸੀ, ਜਿਹੜਾ ਫਿਲਮ 'ਡੈਡੀ ਕੂਲ ਮੁੰਡੇ ਫੂਲ' 'ਚ ਆਇਆ ਸੀ।
ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ 'ਤੇ ਕੁਝ ਹੀ ਦਿਨਾਂ 'ਚ ਉਨ੍ਹਾਂ ਨੇ ਲੋਕਾਂ 'ਚ ਆਪਣੀ ਖਾਸ ਪਛਾਣ ਬਣਾ ਲਈ। ਕੌਰ ਬੀ ਨੇ ਬੀ. ਏ. ਤੱਕ ਸਿੱਖਿਆ ਹਾਸਲ ਕੀਤੀ। ਬਚਪਨ ਤੋਂ ਹੀ ਉਨ੍ਹਾਂ ਨੂੰ ਨੱਚਣ ਅਤੇ ਗਾਉਣ ਦਾ ਸ਼ੌਕ ਸੀ।
ਦੱਸਣਯੋਗ ਹੈ ਕਿ ਸਾਲ 2014 'ਚ ਕੌਰ ਬੀ ਦਾ ਗੀਤ 'ਤੇਰੇ ਪਿੱਛੇ ਹੁਣ ਤੱਕ ਫਿਰਾਂ ਮੈਂ ਕੁਆਰੀ ਤੂੰ ਕਿਤੇ ਹੋਰ ਕਿਤੇ ਮੰਗਣੀ ਕਰਾ ਤਾਂ ਨੀ ਲਈ' ਅਤੇ 'ਕਣਕਾਂ ਦਾ ਰੰਗ ਉਡਿੱਆ ਮੇਰੀ ਉੱਡਦੀ ਵੇਖ ਫੁੱਲਕਾਰੀ' ਸਮੇਤ ਕਈ ਗੀਤਾਂ ਨੇ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਧੁੰਮਾਂ ਪਾ ਦਿੱਤੀਆਂ।
Kaur B