FacebookTwitterg+Mail

ਜਾਨ ਤਲੀ 'ਤੇ ਧਰ ਕੇ ਕੌਰ ਬੀ ਨੇ ਸ਼ੂਟ ਕੀਤਾ ਸੀ ਗੀਤ 'ਕਾਫਿਰ', ਦੇਖੋ ਵੀਡੀਓ

kaur b shared a video on the set of kaafir song shoot
18 September, 2019 11:43:24 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਲੁੱਟਣ ਵਾਲੇ ਮਸ਼ਹੂਰ ਗਾਇਕਾ ਕੌਰ ਬੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਕੌਰ ਬੀ ਆਪਣੇ ਨਵੇਂ ਗੀਤ 'ਕਾਫਿਰ' ਦੀ ਸ਼ੂਟ ਦੌਰਾਨ ਦੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੌਰ ਬੀ ਨੇ ਕੈਪਸ਼ਨ 'ਚ ਲਿਖਿਆ ''ਕੰਮ ਕੋਈ ਵੀ ਸੌਖਾ ਨਹੀਂ ਪਰ ਜੇ ਦਿਲ ਨਾਲ ਕਰੀਏ ਤਾਂ ਕੁਝ ਵੀ ਔਖਾ ਨਹੀਂ।''
ਦੱਸ ਦਈਏ ਕਿ ਇਸ ਵੀਡੀਓ 'ਚ ਕੌਰ ਬੀ ਪੱਥਰੀਲੀਆਂ ਪਹਾੜੀਆਂ ਨੂੰ ਪਾਰ ਕਰਦੀ ਹੋਈ ਸਮੁੰਦਰ 'ਚ ਇਕ ਵੱਡੇ ਸਾਰੇ ਚੱਟਾਨ ਨੁਮਾਂ ਪੱਥਰ 'ਤੇ ਜਾ ਰਹੀ ਹੈ। ਵੀਡੀਓ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ ਮੁਤਾਬਕ ਕੌਰ ਬੀ ਆਖਿਰ ਉਸ ਪੱਥਰ ਨੁਮਾ ਚੱਟਾਨ 'ਤੇ ਪਹੁੰਚ ਜਾਂਦੇ ਹਨ ।


ਦੱਸਣਯੋਗ ਹੈ ਕਿ ਕੌਰ ਬੀ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਸੰਗੀਤ ਗੋਲਡ ਬੁਆਏ ਨੇ ਦਿੱਤਾ ਹੈ, ਜਦਕਿ ਗੀਤ ਦੇ ਬੋਲ ਜੰਗ ਸੰਧੂ ਵੱਲੋਂ ਲਿਖੇ ਗਏ ਹਨ। ਵੀਡੀਓ ਨਵਜੀਤ ਬੁੱਟਰ ਵੱਲੋਂ ਤਿਆਰ ਕੀਤਾ ਗਿਆ ਹੈ।

 


Tags: Kaur BKaafirFull SongGoldboyJung SandhuPunjabi Song

Edited By

Sunita

Sunita is News Editor at Jagbani.