FacebookTwitterg+Mail

'ਸੁਨੱਖੀ' ਦੇ ਟੀਜ਼ਰ 'ਚ ਸੁਣਾਈ ਦਿੱਤੀ ਕੌਰ ਬੀ ਦੀ ਖੂਬਸੂਰਤ ਆਵਾਜ਼ (ਵੀਡੀਓ)

kaur b sunakhi song teaser
04 October, 2017 07:43:19 PM

ਜਲੰਧਰ (ਬਿਊਰੋ)— ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬੀ ਗਾਇਕਾ ਕੌਰ ਬੀ ਦਾ ਗੀਤ 'ਸੁਨੱਖੀ' 6 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦਾ ਟੀਜ਼ਰ ਅੱਜ ਰਿਲੀਜ਼ ਹੋਇਆ ਹੈ, ਜਿਸ 'ਚ ਕੌਰ ਬੀ ਦੀ ਖੂਬਸੂਰਤ ਆਵਾਜ਼ ਸੁਣਨ ਨੂੰ ਮਿਲ ਰਹੀ ਹੈ। ਟੀਜ਼ਰ 'ਚ ਕੌਰ ਬੀ ਦੀਆਂ ਵੱਖ-ਵੱਖ ਲੁੱਕਸ ਵੀ ਨਜ਼ਰ ਆ ਰਹੀਆਂ ਹਨ।

ਦੱਸਣਯੋਗ ਹੈ ਕਿ ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ। ਇਸ ਦੇ ਬੋਲ ਜੰਗ ਸੰਧੂ ਨੇ ਲਿਖੇ ਹਨ। ਵੀਡੀਓ ਦਾ ਨਿਰਦੇਸ਼ਨ ਟਰੂ ਮੇਕਰਜ਼ ਵਲੋਂ ਕੀਤਾ ਗਿਆ ਹੈ, ਜਿਹੜੀ ਸਪੀਡ ਰਿਕਾਰਡਸ ਦੇ ਬੈਨਰ ਹੇਠ ਇਸੇ ਸ਼ੁੱਕਰਵਾਰ ਭਾਵ 6 ਅਕਤੂਬਰ ਨੂੰ ਰਿਲੀਜ਼ ਹੋ ਜਾਵੇਗੀ।


Tags: Kaur B Sunakhi Teaser Speed Records Desi Crew