ਮੁੰਬਈ (ਬਿਊਰੋ)— 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਡਾ. ਹਾਥੀ ਭਾਵ ਕਵੀ ਕੁਮਾਰ ਆਜ਼ਾਦ ਦਾ ਸੋਮਵਾਰ ਨੂੰ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ। ਕਵੀ ਕੁਮਾਰ ਦਾ ਅੰਤਿਮ ਸੰਸਕਾਰ ਮੰਗਲਵਾਰ 10 ਜੁਲਾਈ ਨੂੰ 11. 30 ਵਜੇ ਹੋਣਾ ਸੀ।
ਸੂਤਰਾਂ ਮੁਤਾਬਕ ਮੁੰਬਈ 'ਚ ਹੋ ਰਹੀ ਤੇਜ਼ ਬਾਰਿਸ਼ ਕਾਰਨ ਹੁਣ ਜਾ ਕੇ ਡੈੱਡ ਬਾਡੀ ਘਰ ਲਿਆਂਦੀ ਗਈ ਹੈ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
ਤਸਵੀਰਾਂ 'ਚ ਸਾਫ ਦਿਸ ਰਿਹਾ ਹੈ ਕਿ ਬਾਡੀ ਨੂੰ ਐਂਬੂਲੈਂਸ 'ਚੋਂ ਬਾਹਰ ਕੱਢਿਆ ਜਾ ਰਿਹਾ ਹੈ ਤਾਂ ਕਿ ਕਵੀ ਕੁਮਾਰ ਦੇ ਅੰਤਿਮ ਦਰਸ਼ਨ ਕੀਤੇ ਜਾ ਸਕਣ।
ਸੰਸਕਾਰ 'ਚ ਸ਼ੋਅ ਦੀ ਪੂਰੀ ਟੀਮ ਮੌਜੂਦ ਰਹੇਗੀ।
ਜਾਣਕਾਰੀ ਮੁਤਾਬਕ ਉਨ੍ਹਾਂ ਦਾ ਮ੍ਰਿਤਕ ਸਰੀਰ ਨੂੰ ਮੀਰਾ ਰੋਡ ਸਥਿਤ ਭਾਰਤਰਤਨ ਇੰਦਰਾ ਗਾਂਧੀ ਹਸਪਤਾਲ 'ਚ ਰੱਖਿਆ ਗਿਆ ਸੀ।
ਬਿਹਾਰ ਗਏ ਆਜ਼ਾਦ ਦੇ ਪਿਤਾ ਮਾਤਾ-ਪਿਤਾ ਵੀ ਮੁੰਬਈ ਵਾਪਸ ਆ ਚੁੱਕੇ ਹਨ। ਬੇਟੇ ਦਾ ਮ੍ਰਿਤਕ ਸਰੀਰ ਦੇਖ ਆਜ਼ਾਗ ਦੇ ਪਿਤਾ ਧਾਹਾਂ ਮਾਰ-ਮਾਰ ਕੇ ਰੋਣ ਲੱਗ ਪਏ।
ਸਰਜਰੀ ਨਾਲ ਘਟਾਇਆ ਸੀ 80 ਕਿਲੋ ਭਾਰ
'ਤਾਰਕ ਮਹਿਤਾ ਦਾ ਉਲਟਾ ਚਸ਼ਮਾ' 'ਚ ਆਪਣੀ ਕਾਮੇਡੀ ਨਾਲ ਸਾਰਿਆ ਦਾ ਦਿਲ ਜਿੱਤਣ ਵਾਲੇ ਹੰਸਰਾਜ ਹਾਥੀ ਭਾਵ ਕਵੀ ਕੁਮਾਰ ਆਜ਼ਾਦ ਦਾ ਭਾਰ ਕਾਫੀ ਜ਼ਿਆਦਾ ਸੀ।
ਪਹਿਲਾਂ ਉਹ 254 ਕਿਲੋ ਭਾਰ ਹੁੰਦਾ ਕਰਦੇ ਸਨ। ਸਰੀਰ ਭਾਰਾ ਹੋਣ ਕਾਰਨ ਉਨ੍ਹਾਂ ਨੂੰ ਚੱਲਣ-ਫਿਰਨ 'ਚ ਕਾਫੀ ਤਕਲੀਫ ਹੁੰਦੀ ਸੀ।
ਅਕਤੂਬਰ, 2010 'ਚ ਉਨ੍ਹਾਂ ਨੇ ਬੈਰੀਆਟ੍ਰਿਕ ਸਰਜਰੀ ਕਰਵਾ ਕੇ ਆਪਣਾ ਭਾਰ 80 ਕਿਲੋ ਤੱਕ ਘੱਟ ਕੀਤਾ ਸੀ।
2014 'ਚ ਉਨ੍ਹਾਂ ਦਾ ਭਾਰ 170 ਕਿਲੋ ਦੇ ਨੇੜੇ ਸੀ।