FacebookTwitterg+Mail

ਕਵਿਤਾ ਕੌਸ਼ਿਕ ਦੇ ਫੈਨਜ਼ ਲਈ ਖੁਸ਼ਖਬਰੀ, ਇਕ ਵਾਰ ਫਿਰ ਨਜ਼ਰ ਆਵੇਗੀ ਪੁਲਸ ਦੇ ਕਿਰਦਾਰ ‘ਚ

kavita kaushik
17 October, 2019 10:40:57 AM

ਮੁੰਬਈ(ਬਿਊਰੋ)- ਟੀ.ਵੀ. ਸੀਰੀਅਲ ‘ਐਫ. ਆਈ. ਆਰ.’ ’ਚ ਆਪਣੀ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਕਵਿਤਾ ਕੌਸ਼ਿਕ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ’ਤੇ ਆਪਣੇ ਫੈਨਜ਼ ਨੂੰ ਖੁਸ਼ਖਬਰੀ ਦਿੱਤੀ ਹੈ। ਉਹ ਇਕ ਵਾਰ ਫਿਰ ਤੋਂ ਪੁਲਸ ਵਾਲੇ ਕਿਰਦਾਰ ‘ਚ ਨਜ਼ਰ ਆਵੇਗੀ। ਜੀ ਹਾਂ, ਕਵਿਤਾ ਕੌਸ਼ਿਕ ਨੇ ਆਪਣੇ ਇੰਸਟਾ ’ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਕੈਪਸ਼ਨ ਰਾਹੀਂ ਦੱਸਿਆ ਹੈ ਕਿ ਉਹ ਇਕ ਵੈੱਬ ਸੀਰੀਜ਼ ‘ਚ ਪੁਲਸ ਕੋਪ ਦਾ ਕਿਰਦਾਰ ਨਿਭਾ ਰਹੀ ਹੈ।

 
 
 
 
 
 
 
 
 
 
 
 
 
 

Let’s do what I do best ! #playcop

A post shared by Kavita (@ikavitakaushik) on Oct 15, 2019 at 12:39am PDT


ਉਨ੍ਹਾਂ ਨੇ ਆਪਣੇ ਸ਼ੂਟ ਤੋਂ ਕੁਝ ਵੀਡੀਓਜ਼ ਵੀ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੇ ਹਨ। ਜੇ ਗੱਲ ਕਰੀਏ ਕਵਿਤਾ ਕੌਸ਼ਿਕ ਦੇ ਕੰਮ ਦੀ ਤਾਂ ਉਹ ਟੀ.ਵੀ. ਦੇ ਨਾਲ ਪੰਜਾਬੀ ਫਿਲਮਾਂ ‘ਚ ਕਾਫੀ ਸਰਗਰਮ ਹਨ। ਕਵਿਤਾ ਕੌਸ਼ਿਕ ‘ਵੇਖ ਬਰਾਤਾਂ ਚੱਲੀਆਂ’, ‘ਵਧਾਈਆਂ ਜੀ ਵਧਾਈਆਂ’ ਤੋਂ ਇਲਾਵਾ ਕਈ ਹੋਰ ਫਿਲਮ ‘ਚ ਕੰਮ ਕਰ ਚੁੱਕੀ ਹੈ।

 


Tags: Kavita KaushikInstagramMindo TaseeldarniVekh Baraatan ChalliyanEk Hasina Thi

About The Author

manju bala

manju bala is content editor at Punjab Kesari