FacebookTwitterg+Mail

ਭਾਵੁਕ ਕਰ ਦੇਵੇਗਾ 'ਵੇਖ ਬਰਾਤਾਂ ਚੱਲੀਆਂ' ਨਾਲ ਕਵਿਤਾ ਕੌਸ਼ਿਕ ਦਾ ਇਹ ਖਾਸ ਕੁਨੈਕਸ਼ਨ

kavita kaushik
27 July, 2017 03:17:15 PM

ਜਲੰਧਰ— ਕੱਲ ਯਾਨੀ 28 ਜੁਲਾਈ ਨੂੰ ਪੰਜਾਬੀ ਫਿਲਮ 'ਵੇਖ ਬਰਾਤਾਂ ਚੱਲੀਆਂ' ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਬੀਨੂੰ ਢਿੱਲੋਂ ਤੇ ਐੱਫ. ਆਈ. ਆਰ. ਦੀ ਚੰਦਰਮੁਖੀ ਚੌਟਾਲਾ ਯਾਨੀ ਕਵਿਤਾ ਕੌਸ਼ਿਕ ਮੁੱਖ ਭੂਮਿਕਾ ਨਿਭਾਅ ਰਹੇ ਹਨ। ਕਵਿਤਾ ਦੇ ਕਰੀਅਰ ਦੀ ਇਹ ਪਹਿਲੀ ਫਿਲਮ ਹੈ। ਫਿਲਮ ਤੇ ਬੀਨੂੰ ਢਿੱਲੋਂ ਨਾਲ ਕਵਿਤਾ ਦਾ ਇਕ ਖਾਸ ਕੁਨੈਕਸ਼ਨ ਹੈ, ਜਿਹੜਾ ਤੁਹਾਨੂੰ ਭਾਵੁਕ ਕਰ ਦੇਵੇਗਾ।
Punjabi Bollywood Tadka
ਦਰਅਸਲ ਕਵਿਤਾ ਦੇ ਪਿਤਾ ਪੁਲਸ 'ਚ ਸਨ। ਉਨ੍ਹਾਂ ਨੇ ਬਤੌਰ ਡੀ. ਐੱਸ. ਪੀ. ਪੰਜਾਬ 'ਚ ਸੇਵਾਵਾਂ ਨਿਭਾਈਆਂ। ਬਹੁਤ ਸਾਰੇ ਉਨ੍ਹਾਂ ਦੇ ਪੰਜਾਬੀ ਦੋਸਤ ਵੀ ਸਨ, ਜਿਨ੍ਹਾਂ ਨਾਲ ਉਹ ਹਾਸਾ-ਮਜ਼ਾਕ ਕਰਦੇ ਰਹਿੰਦੇ ਸਨ। ਹਾਲਾਂਕਿ ਕੈਂਸਰ ਦੇ ਚਲਦਿਆਂ ਉਨ੍ਹਾਂ ਦਾ ਪਿਛਲੇ ਸਾਲ 29 ਜੁਲਾਈ ਦੀ ਸਵੇਰ ਦਿਹਾਂਤ ਹੋ ਗਿਆ। ਪਿਛਲੇ ਸਾਲ 29 ਜੁਲਾਈ ਨੂੰ ਬੀਨੂੰ ਢਿੱਲੋਂ ਦੀ ਫਿਲਮ 'ਬੰਬੂਕਾਟ' ਰਿਲੀਜ਼ ਹੋਈ ਸੀ। ਕਵਿਤਾ ਨੇ ਕਿਹਾ ਕਿ ਇਹ ਸ਼ਾਇਦ ਉਸ ਦੇ ਪਿਤਾ ਦਾ ਪੰਜਾਬ ਨਾਲ ਪਿਆਰ ਹੀ ਸੀ, ਜਿਹੜਾ ਉਸ ਨੂੰ ਇਥੇ ਖਿੱਚ ਲਿਆਇਆ।
Punjabi Bollywood Tadka
ਉਹ ਬੀਨੂੰ ਢਿੱਲੋਂ ਨਾਲ ਵੀ ਅਕਸਰ ਇਹ ਗੱਲ ਕਰਦੀ ਰਹਿੰਦੀ ਹੈ ਕਿ ਜਿਸ ਦਿਨ ਮੇਰੇ ਪਿਤਾ ਦਾ ਦਿਹਾਂਤ ਹੋਇਆ, ਉਸੇ ਦਿਨ ਤੁਹਾਡੀ ਫਿਲਮ ਰਿਲੀਜ਼ ਹੋਈ ਸੀ। ਉਸ ਨੂੰ ਦੁੱਖ ਹੈ ਕਿ ਉਸ ਦੇ ਪਿਤਾ ਦਾ ਦਿਹਾਂਤ ਜਲਦੀ ਹੋ ਗਿਆ ਕਿਉਂਕਿ ਉਹ ਚਾਹੁੰਦੀ ਸੀ ਕਿ ਉਸ ਦੇ ਪਿਤਾ ਇਹ ਫਿਲਮ ਜ਼ਰੂਰ ਦੇਖਦੇ ਕਿਉਂਕਿ ਉਨ੍ਹਾਂ ਦਾ ਪੰਜਾਬ ਨਾਲ ਇੰਨਾ ਲਗਾਅ ਸੀ। ਕਵਿਤਾ ਨੇ ਕਿਹਾ ਕਿ ਉਸ ਦੇ ਪਿਤਾ ਜਿਹੜੀ ਵੀ ਦੁਨੀਆ 'ਚ ਹਨ, ਉਹ ਇਹ ਫਿਲਮ ਦੇਖ ਕੇ ਜ਼ਰੂਰ ਮਾਣ ਮਹਿਸੂਸ ਕਰਨਗੇ।
Punjabi Bollywood Tadka


Tags: Kavita Kaushik Binnu Dhillon Vekh Baraatan Challiyan Father Death