ਜਲੰਧਰ(ਬਿਊਰੋ)— 'ਵੇਖ ਬਰਾਤਾਂ ਚੱਲੀਆਂ' 'ਚ ਮਸ਼ਹੂਰ ਪਾਲੀਵੁੱਡ ਐਕਟਰ ਬੀਨੂੰ ਢਿੱਲੋਂ ਦੀ ਅਦਾਕਾਰਾ ਕਵਿਤਾ ਕੌਸ਼ਿਕ ਇੰਨੀ ਦੁਨੀਆਂ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਕਵਿਤਾ ਕੌਸ਼ਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ।
ਇਨ੍ਹਾਂ ਤਸਵੀਰਾਂ 'ਚ ਕਵਿਤਾ ਕੌਸ਼ਿਕ ਕਾਫੀ ਕਾਫੀ ਗਲੈਮਰ ਲੁੱਕ 'ਚ ਨਜ਼ਰ ਆ ਰਹੀ ਹੈ। ਇਸ ਫੋਟੋਸ਼ੂਟ 'ਚ ਕਵਿਤਾ ਕੌਸ਼ਿਕ ਨੇ ਰੈੱਡ ਕਲਰ ਦੀ ਬਿਕਨੀ ਪਾਈ ਹੈ, ਜਿਸ 'ਚ ਉਹ ਬੇਹੱਦ ਬੋਲਡ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਇਸ ਤੋਂ ਇਲਾਵਾ ਇਕ ਤਸਵੀਰ 'ਚ ਉਸ ਨੇ ਵ੍ਹਾਈਟ ਕਲਰ ਦੀ ਬਿਕਨੀ ਪਾਈ ਹੈ, ਜਿਸ 'ਚ ਬੇਹੱਦ ਖੂਬਸੂਰਤ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਦੱਸਣਯੋਗ ਹੈ ਕਿ ਕਵਿਤਾ ਕੌਸ਼ਿਕ ਬੀਨੂੰ ਢਿੱਲੋਂ ਦੀ ਫਿਲਮ 'ਵੇਖ ਬਰਾਤਾਂ ਚੱਲੀਆਂ' 'ਚ ਕੰਮ ਕਰ ਚੁੱਕੀ ਹੈ। ਇਸ ਫਿਲਮ 'ਚ ਕਵਿਤਾ ਕੌਸ਼ਿਕ ਨੇ ਬੀਨੂੰ ਢਿੱਲੋਂ ਨਾਲ ਮੁੱਖ ਭੂਮਿਕਾ ਨਿਭਾਈ ਸੀ।
ਫਿਲਮ 'ਚ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ ਸੀ।
ਇਸ ਤੋਂ ਇਲਾਵਾ ਕਵਿਤਾ ਕੌਸ਼ਿਕ ਟੀ. ਵੀ. ਸ਼ੋਅ 'ਐੱਫ. ਆਈ. ਆਰ' 'ਚ ਚੰਦਰਮੁਖੀ ਚੌਟਾਲਾ ਦਾ ਕਿਰਦਾਰ ਨਿਭਾਅ ਕੇ ਪ੍ਰਸ਼ੰਸਾ ਖੱਟੀ ਸੀ।
ਪਾਲੀਵੁੱਡ ਇੰਡਸਟਰੀ ਦੇ ਮਾਨਾਂ ਦੇ ਮਾਣ ਗੁਰਦਾਸ ਮਾਨ ਨਾਲ ਵੀ ਕਵਿਤਾ ਕੌਸ਼ਿਕ ਫਿਲਮ 'ਨਨਕਾਣਾ' 'ਚ ਕੰਮ ਕਰ ਚੁੱਕੀ ਹੈ।
'ਨਕਾਣਾ' ਫਿਲਮ 'ਚ ਗੁਰਦਾਸ ਮਾਨ, ਕਵਿਤਾ ਕੌਸ਼ਿਕ ਤੇ ਟੀ. ਵੀ. ਸੀਰੀਅਲਜ਼ ਦੇ ਅਭਿਨੇਤਾ ਅਨਸ ਰਾਸ਼ਿਦ ਮੁੱਖ ਭੂਮਿਕਾ ਨਿਭਾਈ ਸੀ।