FacebookTwitterg+Mail

ਗੁਰਦਾਸ ਮਾਨ ਦੀ ਇਸ ਅਦਾਕਾਰਾ ਨੇ 1400 ਐਪੀਸੋਡ 'ਚ ਮਾਰੇ ਸਨ 9 ਲੱਖ ਥੱਪੜ

kavita kaushik celebrity birthdays in punjabi
15 February, 2019 01:02:29 PM

ਜਲੰਧਰ (ਬਿਊਰੋ) : 'ਵੇਖ ਬਰਾਤਾਂ ਚੱਲੀਆਂ' ਤੇ 'ਨਨਕਾਣਾ' ਵਰਗੀਆਂ ਪੰਜਾਬੀ ਫਿਲਮਾਂ ਸ਼ਾਨਦਾਰ ਅਭਿਨੈ ਕਰਨ ਵਾਲੀ ਅਦਾਕਾਰਾ ਚੰਦਰਮੁਖੀ ਚੌਟਾਲਾ ਅੱਜ ਆਪਣਾ 38ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਦੱਸ ਦਈਏ ਕਿ ਕਵਿਤਾ ਕੌਸ਼ਿਕ ਕਾਮੇਡੀ ਸ਼ੋਅ 'ਐੱਫ. ਆਈ. ਆਰ' 'ਚ ਚੰਦਰਮੁਖੀ ਚੌਟਾਲਾ ਦੀ ਭੂਮਿਕਾ 'ਚ ਨਜ਼ਰ ਆ ਚੁੱਕੀ ਹੈ।

Punjabi Bollywood Tadka

ਬੇਸ਼ੱਕ ਅੱਜ ਕਵਿਤਾ ਕੌਸ਼ਿਕ ਇਕ ਸਫਲ ਅਦਾਕਾਰਾ ਹੈ ਪਰ ਉਹ ਅਸਲ 'ਚ ਸ਼ੇਫ ਬਣਨਾ ਚਾਹੁੰਦੀ ਸੀ। ਕੁਝ ਸਮੇਂ ਪਹਿਲਾ ਕਵਿਤਾ ਨੇ ਦੱਸਿਆ ਸੀ ਕਿ 'ਐੱਫ. ਆਈ. ਆਰ.' ਸ਼ੋਅ 'ਚ ਉਸ ਨੇ 9 ਸਾਲ ਤੇ 1400 ਐਪੀਸੋਡ 'ਚ ਤਕਰੀਬਨ 9 ਲੱਖ ਥੱਪੜ ਮਾਰੇ ਸਨ।

Punjabi Bollywood Tadka

ਕਾਸ਼ੀਪੁਰ ਦੀ ਰਹਿਣ ਵਾਲੀ ਕਵਿਤਾ ਨੈਨੀਤਾਲ ਦੇ ਸਕੂਲ 'ਚ ਵੀ ਪੜਾਈ ਕਰ ਚੁੱਕੀ ਹੈ। ਉਸ ਨੂੰ ਉਤਰਾਖੰਡ ਨਾਲ ਬਹੁਤ ਲਗਾਅ ਹੈ।

Punjabi Bollywood Tadka

ਉਸ ਦਾ ਪਿਤਾ ਪੁਲਸ ਅਫਸਰ ਹੈ। ਉਸ ਨੂੰ 'ਐੱਫ. ਆਈ. ਆਰ' ਸ਼ੋਅ 'ਚ ਕੰਮ ਕਰਨ ਦੀ ਪ੍ਰੇਰਣਾ ਵੀ ਉਨ੍ਹਾਂ ਤੋਂ ਹੀ ਮਿਲੀ। ਕਵਿਤਾ ਟੀ. ਵੀ. ਕਾਮੇਡੀ ਸ਼ੋਅ ਤੋਂ ਇਲਾਵਾ ਕਈ ਪੰਜਾਬੀ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। 

Punjabi Bollywood Tadka
ਦੱਸ ਦਈਏ ਕਿ 27 ਜਨਵਰੀ 2017 ਨੂੰ ਰੋਨਿਤ ਨਾਲ ਵਿਆਹ ਕਰਵਾਉਣ ਵਾਲੀ ਕਵਿਤਾ ਨੂੰ ਬੈਡਮਿੰਟਨ ਖੇਡ ਬਹੁਤ ਪਸੰਦ ਹੈ।

Punjabi Bollywood Tadka

ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ 'ਐੱਫ. ਆਈ. ਆਰ' ਸ਼ੋਅ ਦੌਰਾਨ ਕਵਿਤਾ 55 ਤੋਂ ਜ਼ਿਆਦਾ ਐਵਾਰਡਜ਼ ਜਿੱਤ ਚੁੱਕੀ ਹੈ। ਕਵਿਤਾ ਨੂੰ ਫਿੱਟ ਰਹਿਣਾ ਕਾਫੀ ਪਸੰਦ ਹੈ।

Punjabi Bollywood Tadka

ਇਸ ਲਈ ਉਹ ਬੀਚ 'ਤੇ ਅਕਸਰ ਹੀ ਯੋਗ ਕਰਦੀ ਨਜ਼ਰ ਆਉਂਦੀ ਹੈ।

Punjabi Bollywood Tadka

ਇਸ ਤੋਂ ਇਲਾਵਾ ਕਵਿਤਾ ਕੌਸ਼ਿਕ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਰਹਿੰਦੀ ਹੈ ਤੇ ਆਪਣੀਆਂ ਖੂਬਸੂਰਤ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka
'ਵੇਖ ਬਰਾਤਾਂ ਚੱਲੀਆਂ' 'ਚ ਕਵਿਤਾ ਬੀਨੂੰ ਢਿੱਲੋਂ ਨਾਲ ਕੰਮ ਕਰ ਚੁੱਕੀ ਹੈ ਅਤੇ 'ਨਨਕਾਣਾ' ਫਿਲਮ 'ਚ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਗਾਇਕ ਤੇ ਅਭਿਨੇਤਾ ਗੁਰਦਾਸ ਮਾਨ ਨਾਲ ਨਜ਼ਰ ਆ ਚੁੱਕੀ ਹੈ।


Tags: Kavita Kaushik Celebrity Birthdays in Punjabi Chandramukhi Chautala FIR Binnu Dhillon Ranjit Bawa Vekh Baraatan Challiyan Nankana Vadhayiyaan Ji Vadhayiyaan Pollywood Punjabi News ਫ਼ਿਲਮ ਸਟਾਰ ਜਨਮਦਿਨ

Edited By

Sunita

Sunita is News Editor at Jagbani.