FacebookTwitterg+Mail

ਕਵਿਤਾ ਕੌਸ਼ਿਕ ਨੇ ਸੋਸ਼ਲ ਮੀਡੀਆ 'ਤੇ ਜ਼ਾਹਿਰ ਕੀਤੀ ਦਿਲ ਦੀ ਗੱਲ

kavita kaushik social media post
09 August, 2019 04:08:12 PM

ਜਲੰਧਰ (ਬਿਊਰੋ) - ਟੀ. ਵੀ ਦੁਨੀਆ ਤੇ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਕਵਿਤਾ ਕੌਸ਼ਿਕ ਸੋਸ਼ਲ ਮੀਡੀਆ 'ਤੇ ਖੂਬ ਚਰਚਾ 'ਚ ਰਹਿੰਦੀ ਹੈ। ਕਵਿਤਾ ਆਪਣੀ ਅਦਾਕਾਰੀ ਦੇ ਨਾਲ-ਨਾਲ ਫਿੱਟਨੈਸ ਲਈ ਵੀ ਜਾਣੀ ਜਾਂਦੀ ਹੈ ਪਰ ਇਸ ਵਾਰ ਕਵਿਤਾ ਕੌਸ਼ਿਕ ਨੇ ਇਕ ਵੱਖਰੀ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਕਵਿਤਾ ਨੇ ਪੰਜਾਬੀ ਫਿਲਮਾਂ 'ਚ ਨਿਭਾਏ ਆਪਣੇ ਵੱਖ-ਵੱਖ ਕਿਰਦਾਰਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਤਸਵੀਰ ਦੇ ਨਾਲ ਹੀ ਕਵਿਤਾ ਨੇ ਵੱਡੀ ਕੈਪਸ਼ਨ ਵੀ ਲਿਖੀ ਹੈ। ਜਿਸ 'ਚ ਕਵਿਤਾ ਨੇ ਆਪਣੇ ਵੱਖ-ਵੱਖ ਕਿਰਦਾਰਾਂ ਦੇ ਨਾਮ ਵੀ ਲਿਖੇ ਹਨ।

 
 
 
 
 
 
 
 
 
 
 
 
 
 

Regional cinema has so many desi stories , one such industry is punjabi which gave me these beautiful roles to play , Sarla the dutiful jatt girl , Amrit the epitome of love selflessness and sacrifice, the naughty yet cultured Gagan (I cant believe I passed off as a college girl in this 🤪) and the very recent the fiercely gentle Mindo ❤️ ,to play these real Indian women after playing heroic and rowdy roles on tv for 15 years was absolutely challenging and beautiful along the course of it all, what Next ? , can’t wait to explore the fantastic Marathi and Bengali film market now, an actor is so lucky to experience and become a new character a new person from any different region in our vast secular country ! As a person I like the unknown , I always want to take the different route to try something new , something that I haven’t done before . Chalo kutch naya karte hain .. Kya ? Dekhte jaao bass 😘😘😘 Pictures courtesy @tia_bagga #swipeleft

A post shared by Kavita (@ikavitakaushik) on Aug 8, 2019 at 12:23am PDT


ਦੱਸ ਦੀਈਏ ਕਿ ਕਵਿਤਾ ਕੌਸ਼ਿਕ ਨੇ 4 ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ।ਸਾਲ 2017 'ਚ ਆਈ 'ਵੇਖ ਬਰਾਤਾਂ ਚੱਲੀਆਂ' ਕਵਿਤਾ ਦੀ ਪਹਿਲੀ ਪੰਜਾਬੀ ਫਿਲਮ ਸੀ ।ਜਿਸ 'ਚ ਕਵਿਤਾ ਨੇ 'ਸਰਲਾ' ਨਾਂ ਦੀ ਹਰਿਆਣਵੀ ਲੜਕੀ ਦਾ ਕਿਰਦਾਰ ਨਿਭਾਇਆ ਸੀ। 'ਵਧਾਈਆਂ ਜੀ ਵਧਾਈਆਂ' ਕਵਿਤਾ 'ਗਗਨ' ਨਾਂ ਦੇ ਕਿਰਦਾਰ 'ਚ ਨਜ਼ਰ ਆਈ ਸੀ।ਉਸ ਤੋਂ ਬਾਅਦ ਕਵਿਤਾ ਨੇ 'ਨਨਕਾਣਾ' ਫਿਲਮ 'ਚ ਇਕ ਦੇਸੀ ਔਰਤ ਦਾ ਕਿਰਦਾਰ ਨਿਭਾਇਆ ਸੀ ਤੇ ਹਾਲ ਹੀ 'ਚ ਰਿਲੀਜ਼ ਹੋਈ 'ਮਿੰਦੋ ਤਸੀਲਦਾਰਨੀ' 'ਚ ਇਕ ਅਫਸਰ ਦੇ ਕਿਰਦਾਰ 'ਚ ਨਜ਼ਰ ਆਈ ਸੀ।ਕਵਿਤਾ ਦੇ ਇਨ੍ਹਾਂ ਕਿਰਦਾਰਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਕਵਿਤਾ ਪੰਜਾਬੀ ਸਿਨੇਮਾ ਦੇ ਨਾਲ-ਨਾਲ ਟੀ.ਵੀ ਸੀਰੀਅਲ ਦੀ ਸਰਗਰਮ ਅਦਾਕਾਰਾ ਹੈ।


Tags: Kavita KaushikTV ActressPunjabi ActressSocial Media PostPollywood Updateਕਵਿਤਾ ਕੌਸ਼ਿਕ

About The Author

Lakhan

Lakhan is content editor at Punjab Kesari