FacebookTwitterg+Mail

'ਕਵਚ ਮਹਾਸ਼ਿਵਰਾਤਰੀ' ਅਤੇ 'ਬੇਪਨਾਹ ਪਿਆਰ' ਦੀ ਹੋਣ ਜਾ ਰਹੀ ਹੈ ਸ਼ੁਰੂਆਤ

kawach mahashivratri and bepanah pyaarr
20 May, 2019 09:54:50 AM

ਅੰਮ੍ਰਿਤਸਰ (ਨਿਤਿਨ) — ਬਾਲੀਵੁੱਡ ਦੇ ਟਿਮਟਿਮਾਉਂਦੇ ਸਿਤਾਰਿਆਂ ਨਾਲ ਹਮੇਸ਼ਾ ਚਰਚਾ 'ਚ ਰਹਿਣ ਵਾਲੀ ਬਾਲਾਜੀ ਟੈਲੀ ਫਿਲਮਜ਼ ਦੀ ਪ੍ਰੋਡਿਊਸਰ ਏਕਤਾ ਕਪੂਰ ਤੇ ਵਾਇਆਕਾਮ 18 ਕਲਰਜ਼ ਚੈਨਲ 'ਤੇ ਲਾਂਚ ਕਰ ਰਹੇ ਹਨ। ਥ੍ਰਿੱਲ ਅਤੇ ਪਿਆਰ ਨਾਲ ਭਰੇ 'ਕਵਚ ਮਹਾਸ਼ਿਵਰਾਤਰੀ' ਅਤੇ 'ਬੇਪਨਾਹ ਪਿਆਰ' ਨਾਮਕ 2 ਨਵੇਂ ਸੀਰੀਅਲ।

Punjabi Bollywood Tadka

ਪ੍ਰੋਡਿਊਸਰ ਏਕਤਾ ਕਪੂਰ ਨੇ ਮੁੰਬਈ ਸਥਿਤ ਇਕ ਨਿੱਜੀ ਪੰਜ ਸਿਤਾਰਾ ਹੋਟਲ 'ਚ ਪੱਤਰਕਾਰਾਂ ਨਾਲ ਗੱਲਬਾਤ ਦਾ ਪ੍ਰਬੰਧ ਕਰਕੇ ਦੋਵਾਂ ਸੀਰੀਅਲਾਂ ਦੀ ਲਾਂਚਿੰਗ ਅਤੇ ਸਟਾਰਕਾਸਟ ਬਾਰੇ ਜਾਣਕਾਰੀ ਦਿੱਤੀ।

Punjabi Bollywood Tadka

ਉਥੇ ਹੀ ਏਕਤਾ ਕਪੂਰ ਅਤੇ ਵਾਇਆਕਾਮ 18 ਦੀ ਹੈੱਡ ਨੀਨਾ ਜੈਪੂਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੇਮ ਦੀ ਜਟਿਲਤਾ 'ਤੇ ਧਿਆਨ ਦੇਣਾ ਅਤੇ ਪ੍ਰਾਈਮ ਟਾਈਮ 'ਚ ਦਿਖਾਈ ਦੇਣ ਵਾਲੇ 2 ਨਵੇਂ ਸ਼ੋਅ 'ਕਵਚ ਮਹਾਸ਼ਿਵਰਾਤਰੀ' ਅਤੇ 'ਬੇਪਨਾਹ ਪਿਆਰ' ਜੋ ਥ੍ਰਿਲਰ ਦੀ ਪਰਿਭਾਸ਼ਾ ਨੂੰ ਬਦਲ ਦੇਵੇਗਾ।

Punjabi Bollywood Tadka

ਬਾਲਾਜੀ ਟੈਲੀ ਫਿਲਮਜ਼ ਵਲੋਂ ਨਿਮਮਿਤ ਕਵਚ ਮਹਾਸ਼ਿਵਰਾਤਰੀ 25 ਮਈ ਤੋਂ ਹਰ ਸ਼ਨੀਵਾਰ ਅਤੇ ਐਤਵਾਰ ਦੀ ਰਾਤ 8 ਵਜੇ ਸ਼ੁਰੂ ਹੋਣ ਵਾਲਾ ਹੈ। ਉਥੇ ਉਨ੍ਹਾਂ ਪਹਿਲਾਂ ਤੋਂ ਕਲਰਸ 'ਤੇ ਚੱਲ ਰਹੇ ਹਿੱਟ ਸ਼ੋਅ 'ਨਾਗਿਨ' ਦੀ ਤਾਰੀਫ ਕੀਤੀ ਅਤੇ ਛੇਤੀ ਹੀ 'ਡਾਂਸ ਦੀਵਾਨ' ਨਾਮਕ ਇਕ ਰਿਐਲਿਟੀ ਸ਼ੋਅ ਲਿਆਉਣ ਦੀ ਗੱਲ ਵੀ ਆਖੀ। 

Punjabi Bollywood Tadka


Tags: Ekta KapoorKawach MahashivratriBepanah PyaarrDeepika SinghNamik PaulPearl V PuriJennifer Winget

Edited By

Sunita

Sunita is News Editor at Jagbani.