ਮੁੰਬਈ(ਬਿਊਰੋ)- ਇਨ੍ਹੀਂ ਦਿਨੀਂ ਮਹਾਨਾਇਕ ਅਮਿਤਾਭ ਬਚਨ ਦੇ ਪ੍ਰਸਿੱਧ ਸ਼ੋਅ 'ਕੌਣ ਬਨੇਗਾ ਕਰੋੜਪਤੀ' ਨੂੰ ਲੈ ਕੇ ਦਰਸ਼ਕਾਂ ਵਿਚ 'ਚ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। KBC ਦਾ 12ਵਾਂ ਸੀਜ਼ਨ ਜਲਦ ਹੀ ਸੋਨੀ ਟੀ.ਵੀ. ‘ਤੇ ਸ਼ੁਰੂ ਹੋਣ ਜਾ ਰਿਹਾ ਹੈ। ਸ਼ੋਅ ਦੇ ਪ੍ਰੋਮੋਜ਼ ਸ਼ੂਟ ਕੀਤੇ ਜਾ ਰਹੇ ਹਨ, ਇਸ ਦੌਰਾਨ ਸ਼ੋਅ ਵਿਚ ਹਿੱਸਾ ਲੈਣ ਲਈ ਸਰੋਤਿਆਂ ਦੇ ਸਾਹਮਣੇ ਪ੍ਰਸ਼ਨ ਵੀ ਆਉਣੇ ਸ਼ੁਰੂ ਹੋ ਗਏ ਹਨ। ਇਸ ਵਿਚ ਹਿੱਸਾ ਲੈਣ ਵਾਲੇ ਮੁਕਾਬਲੇਬਾਜ਼ਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ‘ਕੌਣ ਬਨੇਗਾ ਕਰੋੜਪਤੀ’ ਦੇ ਚੌਥੇ ਸਵਾਲ ਦਾ ਸਹੀ ਜਵਾਬ ਦੇ ਕੇ ਤੁਸੀਂ ਹੌਟ ਸੀਟ ‘ਤੇ ਪਹੁੰਚ ਸਕਦੇ ਹੋ। ਕੇਬੀਸੀ ਦਾ ਚੌਥਾ ਸਵਾਲ ਮੰਨੀ-ਪ੍ਰਮੰਨੀ ਖਿਡਾਰੀ ਸ਼ੈਫਾਲੀ ਵਰਮਾ ਨਾਲ ਜੁੜਿਆ ਹੈ।
ਅਮਿਤਾਭ ਬੱਚਨ ਦੀ ਕੇਬੀਸੀ 12 ਨਾਲ ਜੁੜੀ ਇਕ ਵੀਡੀਓ ਸੋਨੀ ਟੀ.ਵੀ. ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ਵਿਚ ਉਹ ਸਭ ਤੋਂ ਪਹਿਲਾਂ ਹੱਥ ਦੀਆਂ ਰੇਖਾਵਾਂ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਬਿੱਗ ਬੀ ਕਹਿੰਦਾ ਹੈ, 'ਤੁਸੀਂ ਕਿਸੇ ਵੇਲੇ ਆਪਣੀ ਹਥੇਲੀ ਵੱਲ ਦੇਖਿਆ ਹੋਵੇਗਾ.. ਦਿਲ ਦੀ ਲਾਈਨ, ਲਾਈਫ ਲਾਈਨ, ਵਜ਼ਨ ਲਾਈਨ, ਬੱਚਿਆਂ ਦੀ ਲਾਈਨ, ਖੁਸ਼ਹਾਲੀ, ਦੌਲਤ, ਪ੍ਰਸਿੱਧੀ, ਦੌਲਤ, ਹਰ ਕਿਸੇ ਦੀ ਲਾਈਨ ਮੌਜ਼ੂਦ ਹੈ ਪਰ ਸੁਪਨਿਆਂ ਦੀ ਲਾਈਨ ਕਿੱਥੇ ਹੈ? ਅਸਲ ਵਿਚ, ਸੁਪਨਿਆਂ ਦੀ ਕੋਈ ਲਾਈਨ ਨਹੀਂ ਹੁੰਦੀ ਕਿਉਂਕਿ ਸੁਪਨੇ ਜਿੱਥੋਂ ਸ਼ੁਰੂ ਹੁੰਦੇ ਹਨ, ਲਾਈਨ ਵੀ ਉੱਥੋਂ ਸ਼ੁਰੂ ਹੁੰਦੀ ਹੈ। ਇਸ ਲਈ ਅੱਜ ਦੇ ਪ੍ਰਸ਼ਨ ਦਾ ਉੱਤਰ ਦਿਓ ਅਤੇ ਆਪਣੀ ਕਿਸਮਤ ਦੇ ਕਾਗਜ਼ 'ਤੇ ਆਪਣੇ ਸੁਪਨੇ ਦੀ ਲਾਈਨ ਖਿੱਚ ਲਓ।'
ਅਮਿਤਾਭ ਬਚਨ ਨੇ ਦਰਸ਼ਕਾਂ ਤੋਂ ਚੌਥਾ ਸਵਾਲ ਇਹ ਪੁੱਛਿਆ- '2020 'ਚ ਕਿਸ ਖੇਡ ਦੇ ਵਿਸ਼ਵ ਕੱਪ' ਚ 16 ਸਾਲਾਂ ਦੀ ਸ਼ੇਫਾਲੀ ਵਰਮਾ ਨੇ ਭਾਰਤ ਵਲੋਂ ਹਿੱਸਾ ਲਿਆ ਸੀ? ਇਸਦੇ ਆਪਸ਼ਨ ਹਨ-
A. ਹਾਕੀ
B. ਕੁਸ਼ਤੀ
C. ਕ੍ਰਿਕਟ
D. ਬੈਡਮਿੰਟਨ

ਇਸ ਸਵਾਲ ਦਾ ਸਹੀ ਜਵਾਬ ਤੁਹਾਨੂੰ ਕਲ ਰਾਤ (14 ਮਈ) 9 ਵਜੇ ਤੋਂ ਪਹਿਲਾਂ ਦੇਣਾ ਪਏਗਾ। ਤੁਸੀਂ ਇਸ ਦਾ ਜਵਾਬ ਐੱਸਐੱਮਐੱਸ ਅਤੇ SonyLIV ਐਪ ਰਾਹੀਂ ਵੀ ਦੇ ਸਕਦੇ ਹੋ। ਐਸਐਮਐਸ ਰਾਹੀਂ ਜਵਾਬ ਦੇਣ ਲਈ, KBC{space} ਆਪਣੇ ਜਵਾਬ (A,B,C or D) {space} ਉਮਰ {space} ਲਿੰਗ (ਮਰਦ ਲਈ M, ਔਰਤ ਲਈ F ਅਤੇ ਹੋਰਾਂ ਲਈ O) ਲਿਖ ਕੇ 509093 'ਤੇ ਭੇਜੋ ਅਤੇ ਜੇ ਤੁਸੀਂ SonyLIV ਐਪ ਨਾਲ ਜਵਾਬ ਦੇਣਾ ਚਾਹੁੰਦੇ ਹੋ, ਪਹਿਲਾਂ ਐੱਪ ਨੂੰ ਡਾਊਨਲੋਡ ਕਰੋ ਅਤੇ ਲਾਗਇਨ ਕਰੋ ਫਿਰ ਆਪਣਾ ਨਾਮ, ਉਮਰ ਅਤੇ ਸਹੀ ਜਵਾਬ ਭੇਜੋ। ਜੋ ਸਹੀ ਜਵਾਬ ਦੇਵੇਗਾ ਉਹ ਕੰਪਿਊਟਰ ਰਾਹੀਂ ਚੁਣਿਆ ਜਾਵੇਗਾ ਅਤੇ ਅਗਲੇ ਗੇੜ ਲਈ ਸੱਦਾ ਦਿੱਤਾ ਜਾਵੇਗਾ।