ਮੁੰਬਈ (ਬਿਊਰੋ)— 'ਕੌਣ ਬਣੇਗਾ ਕਰੋੜਪਤੀ' 10 ਦੇ ਰਜਿਸਟਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਰਜਿਸਟਰੇਸ਼ਨ ਦਾ ਤੀਜਾ ਸਵਾਲ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਜਿੰਦਗੀ ਨਾਲ ਜੁੜਿਆ ਹੋਇਆ ਹੈ। ਰਜਿਸਟਰੇਸ਼ਨ ਦੀ ਤੀਜਾ ਸਵਾਲ ਇਹ ਹੈ ਕਿ ਸੈਲੀਬ੍ਰਿਟੀ ਕਪੱਲ ਵਿਰੂਸ਼ਕਾ ਵਿਆਹ ਕਿਸ ਦੇਸ਼ ਵਿਚ ਹੋਇਆ ਸੀ। ਆਪਸ਼ਨ ਦੇ ਤੌਰ 'ਤੇ ਸਪੇਨ, ਗਰੀਸ, ਮਾਲਦੀਵ ਅਤੇ ਇਟਲੀ ਦਾ ਨਾਮ ਦਿੱਤਾ ਗਿਆ ਹੈ।
![Punjabi Bollywood Tadka](http://static.jagbani.com/multimedia/11_01_2778500001-ll.jpg)
ਇਸ ਸਵਾਲ ਦਾ ਜਵਾਬ 9 ਜੂਨ ਰਾਤ 8.29 ਵਜੇ ਤੱਕ ਦਿੱਤਾ ਜਾ ਸਕਦਾ ਹੈ। ਰਜਿਸਟਰੇਸ਼ਨ ਦਾ ਪਹਿਲਾ ਸਵਾਲ 6 ਜੂਨ ਨੂੰ ਰਾਮ ਕਪੂਰ ਦੇ ਸ਼ੋਅ' ਜਿੰਦਗੀ ਕੇ ਕਰਾਸਰੋਡਸ' ਦੇ ਪ੍ਰੀਮੀਅਰ ਦੌਰਾਨ ਪੁੱਛਿਆ ਗਿਆ ਸੀ।
![Related image](https://1.bp.blogspot.com/-pt50JZWHpz4/Vu7l8kMHDbI/AAAAAAAAMJ8/QE87lNLUnLY5oDans3ldTwleAUwp9IGSA/s1600/Amitabh-Bachchan-at-KBC-nice-walls.jpg)
ਰਿਪੋਰਟਸ ਮੁਤਾਬਕ ਇਹ ਸ਼ੋਅ ਸਲਮਾਨ ਖਾਨ ਦੇ 'ਦੱਸ ਕਾ ਦਮ' ਦੇ ਖਤਮ ਹੋਣ ਤੋਂ ਬਾਅਦ ਸ਼ੁਰੂ ਹੋਵੇਗਾ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੇ. ਬੀ. ਸੀ. ਦੇ ਘੱਟ ਐਪੀਸੋਡਸ ਹੋਣਗੇ। KBC ਸੀਜ਼ਨ 10 ਲਈ ਰਜਿਸਟਰੇਸ਼ਨ ਅਪੀਲ ਆਨਲਾਈਨ ਪ੍ਰਕਿਰਿਆ ਦੇ ਨਾਲ-ਨਾਲ ਆਫਲਾਈਨ ਵੀ ਕਰ ਸਕਦੇ ਹੋ।