ਮੁੰਬਈ— ਜਦੋਂ ਵੀ ਕਵਿੱਜ ਗੇਮ ਸ਼ੋਅ ਦਾ ਜ਼ਿਕਰ ਆਉਂਦਾ ਹੈ, ਉਦੋਂ 'ਕੌਣ ਬਣੇਗਾ ਕਰੋੜਪਤੀ' ਹੀ ਦਿਮਾਗ 'ਚ ਆਉਂਦਾ ਹੈ। ਸ਼ੋਅ ਦਾ ਦਮਦਾਰ ਮਿਊਜ਼ਿਕ, ਸੂਟ ਤੇ ਬੂਟ 'ਚ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਗੰਭੀਰ ਆਵਾਜ਼ ਦਿਲ ਤੇ ਦਿਮਾਗ 'ਤੇ ਛਾ ਜਾਂਦੀ ਹੈ। ਬਾਵਜੂਦ ਇਸ ਦੇ ਜੇਕਰ ਅਸੀਂ ਤੁਹਾਨੂੰ ਕਹੀਏ ਕਿ ਅਮਿਤਾਭ ਬੱਚਨ 'ਕੌਣ ਬਣੇਗਾ ਕਰੋੜਪਤੀ' ਨੂੰ ਹੋਸਟ ਨਹੀਂ ਕਰਨਗੇ, ਉਦੋਂ ਤੁਹਾਨੂੰ ਕਿਸ ਤਰ੍ਹਾਂ ਲੱਗੇਗਾ?
ਜੀ ਹਾਂ, ਖਬਰਾਂ ਦੇ ਬਾਜ਼ਾਰ 'ਚ ਇਹ ਖਬਰ ਆਮ ਹੋ ਰਹੀ ਹੈ ਕਿ 'ਕੌਣ ਬਣੇਗਾ ਕਰੋੜਪਤੀ' ਨੂੰ ਅਮਿਤਾਭ ਬੱਚਨ ਨਹੀਂ, ਸਗੋਂ ਉਨ੍ਹਾਂ ਦੀ ਨੂੰਹ ਐਸ਼ਵਰਿਆ ਰਾਏ ਹੋਸਟ ਕਰੇਗੀ। ਖਬਰਾਂ ਮੁਤਾਬਕ ਐਸ਼ਵਰਿਆ ਰਾਏ ਬੱਚਨ ਤੇ ਮਾਧੁਰੀ ਦੀਕਸ਼ਿਤ ਹੌਟ ਸੀਟ ਦੀ ਅਗਲੀ 'ਲੜਾਈ' 'ਚ ਹਨ। ਚੈਨਲ ਦੇ ਇਕ ਸੂਤਰ ਨੇ ਦੱਸਿਆ, 'ਸ਼੍ਰੀ ਬੱਚਨ ਦੀ ਨੂੰਹ ਐਸ਼ਵਰਿਆ ਉਨ੍ਹਾਂ ਲੋਕਾਂ 'ਚੋਂ ਹੈ, ਜਿਨ੍ਹਾਂ ਨੂੰ 'ਕੌਣ ਬਣੇਗਾ ਕਰੋੜਪਤੀ' ਸੀਜ਼ਨ 9 ਲਈ ਕਵਿੱਜ ਮਾਸਟਰ ਦੇ ਤੌਰ 'ਤੇ ਸੰਪਰਕ ਕੀਤਾ ਗਿਆ ਹੈ। ਚੈਨਲ ਮਾਧੁਰੀ ਦੀਕਸ਼ਿਤ ਤੇ ਐਸ਼ਵਰਿਆ ਦੋਵਾਂ ਨਾਲ ਗੱਲਬਾਤ ਕਰ ਰਿਹਾ ਹੈ।'
ਜੇਕਰ ਐਸ਼ਵਰਿਆ ਰਾਏ 'ਕੌਣ ਬਣੇਗਾ ਕਰੋੜਪਤੀ' ਨੂੰ ਹੋਸਟ ਕਰੇਗੀ ਤਾਂ ਅਜਿਹਾ ਦੂਜੀ ਵਾਰ ਹੋਵੇਗਾ, ਜਦੋਂ ਇਹ ਸ਼ੋਅ ਅਮਿਤਾਭ ਬੱਚਨ ਤੋਂ ਬਿਨਾਂ ਪੂਰਾ ਕੀਤਾ ਜਾਵੇਗਾ। ਅਭਿਨੇਤਾ ਸ਼ਾਹਰੁਖ ਖਾਨ ਵੀ 'ਕੌਣ ਬਣੇਗਾ ਕਰੋੜਪਤੀ' ਨੂੰ ਹੋਸਟ ਕਰ ਚੁੱਕੇ ਹਨ।