FacebookTwitterg+Mail

ਹੜ੍ਹ ਸੀਨ ਫਿਲਮਾਉਣਾ ਚੁਣੌਤੀਪੂਰਨ, ਲੰਬੇ ਸਮੇਂ ਲਈ ਟਲ ਗਈ 'ਕੇਦਾਰਨਾਥ'

kedarnath
04 November, 2017 11:33:43 AM

ਨਵੀਂ ਦਿੱਲੀ(ਬਿਊਰੋ)— ਅਭਿਸ਼ੇਕ ਕਪੂਰ ਦੀ ਫਿਲਮ 'ਕੇਦਾਰਨਾਥ' ਦੀ ਰਿਲੀਜ਼ ਲੰਬੇ ਸਮੇਂ ਦੇ ਲਈ ਟਲ ਗਈ ਹੈ। ਹੁਣ ਇਹ 2018 ਦੇ ਅੰਤ ਵਿਚ ਰਿਲੀਜ਼ ਹੋਵੇਗੀ। ਇਸ ਫਿਲਮ ਨਾਲ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਡੈਬਿਊ ਕਰਨ ਵਾਲੀ ਹੈ। ਉਨ੍ਹਾਂ ਦੇ ਓਪੋਜਿਟ ਸੁਸ਼ਾਂਤ ਸਿੰਘ ਰਾਜਪੂਤ ਨਜ਼ਰ ਆਉਣਗੇ।


ਇਸ ਫਿਲਮ ਦੀ ਰਿਲੀਜ਼ਿੰਗ ਟਲਣ ਦਾ ਤਾਂ ਕਾਰਨ ਨਹੀਂ ਦੱਸਿਆ ਜਾ ਰਿਹਾ ਕਿ ਫਿਲਮ ਵਿਚ ਕੇਦਾਰਨਾਥ ਵਿਚ ਆਏ ਹੜ੍ਹ ਦੇ ਸੀਨ ਵੀ ਜੋੜੇ ਜਾ ਰਹੇ ਹਨ। ਇਨ੍ਹਾਂ ਸੀਨਜ਼ ਦੇ ਲਈ ਵੀ ਐਫ ਐਕਸ ਦਾ ਇਸਤੇਮਾਲ ਕੀਤਾ ਜਾਵੇਗਾ। ਉੱਤਰਾਖੰਡ ਵਿਚ 2013 ਵਿਚ ਬੇਹੱਦ ਡਰਾਵਨਾ ਹੜ੍ਹ ਆਇਆ ਸੀ। ਇਸ ਵਿਚ ਸੈਂਕੜੋ ਲੋਕਾਂ ਦੀ ਜਾਣ ਚਲੀ ਗਈ ਸੀ।

Punjabi Bollywood Tadka

ਇਸ ਨੂੰ ਫਿਲਮਾਉਣ ਦੇ ਲਈ ਨਿਰਮਾਤਾ ਵੱਡੇ ਪੱਧਰ 'ਤੇ ਯੋਜਨਾ ਕਰ ਰਹੇ ਹਨ। 'ਕੇਦਾਰਨਾਥ' ਵਿਚ ਹੜ੍ਹ ਨੂੰ ਸਾਲ 2013 ਦੀ ਘਟਨਾ ਵਰਗਾ ਹੀ ਫਿਲਮਾਇਆ ਜਾਵੇਗਾ। ਇਸ ਵਿਚ ਲੰਬਾ ਸਮਾਂ ਲੱਗਣਾ ਤਹਿ ਹੈ। ਇਸ ਲਈ ਇਸ ਦੀ ਰਿਲੀਜ਼ਿੰਗ ਡੇਟ ਨੂੰ ਅੱਗੇ ਕਰ ਦਿੱਤਾ ਗਿਆ ਹੈ।

Punjabi Bollywood Tadka
ਖਬਰਾਂ ਅਨੁਸਾਰ ਇਸ ਸੀਨ ਨੂੰ ਨਿਰਮਾਤਾ ਮੁੰਬਈ ਵਿਚ ਫਿਲਮਾਉਣਾ ਚਾਹੁੰਦੇ ਹਨ। ਮੁੰਬਈ ਦੇ ਕਿਸੇ ਥਾਂ ਨੂੰ ਕਿਰਾਏ 'ਤੇ ਲਿਆ ਜਾਵੇਗਾ। ਇਸ ਨੂੰ ਕੇਦਾਰਨਾਥ ਦੇ ਸੈੱਟ 'ਤੇ ਡੈਕੋਰੇਟ ਕੀਤਾ ਜਾਵੇਗਾ। ਇਸ ਸੀਨ ਵਿਚ ਲੱਖਾਂ ਲੀਟਰ ਪਾਣੀ ਦਾ ਇਸਤੇਮਾਲ ਹੋਵੇਗਾ। ਜੇਕਰ ਮੁੰਬਈ ਬੀ ਐੱਮ ਸੀ ਹੜ੍ਹ ਦੇ ਸੀਨ ਲਈ ਪਾਣੀ ਦੀ ਇਜ਼ਾਜਤ ਨਹੀਂ ਦਿੰਦੀ ਹੈ ਤਾਂ ਹੋਰ ਰਾਜਾਂ ਵਿਚ ਇਸ ਸੀਨ ਨੂੰ ਫਿਲਾਇਆ ਜਾਵੇਗਾ। ਇਲ ਕਾਰਨ ਫਿਲਮ ਦੇ ਬਜਟ ਵਿਚ ਵੀ ਵਾਧਾ ਹੋਣਾ ਤਹਿ ਹੈ।

Punjabi Bollywood Tadka
ਅਕਤੂਬਰ ਵਿਚ ਫਿਲਮ ਦਾ ਫਰਸਟ ਲੁੱਕ ਰਿਲੀਜ਼ ਕੀਤਾ ਗਿਆ ਸੀ, ਜਿਸ ਵਿਚ ਸਾਰਾ ਅਲੀ ਖਾਨ ਹੱਥ ਵਿਚ ਛੱਤਰੀ ਫੜੀ ਹੋਈ ਨਜ਼ਰ ਆ ਰਹੀ ਸੀ।ਫਿਲਮ ਦੀ ਸ਼ੂਟਿੰਗ ਕੇਦਾਰਨਾਥ ਵਿਚ ਹੋ ਚੁੱਕੀ ਹੈ। ਪਹਿਲਾ ਸ਼ੈਡਿਊਲ ਸ਼ੂਟ ਹੋ ਚੁੱਕਿਆ ਹੈ। ਏਕਤਾ ਕਪੂਰ ਦੀ ਬਾਲਾਜੀ ਮੋਸ਼ਨ ਪਿਕਚਰਜ਼ ਅਤੇ ਕ੍ਰਿਅਰਜ਼ ਐਂਟਰਟੇਨਮੈਂਟ ਮਿਲ ਕੇ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।


Tags: Sushant Singh RajputSara Ali Khan Kedarnath Prerna Arora ਕੇਦਾਰਨਾਥਅਭਿਸ਼ੇਕ ਕਪੂਰ