FacebookTwitterg+Mail

'ਸਿੰਬਾ' ਨਹੀਂ 'ਕੇਦਾਰਨਾਥ' ਰਾਹੀਂ ਡੈਬਿਊ ਕਰੇਗੀ ਸਾਰਾ ਅਲੀ ਖਾਨ

kedarnath
30 October, 2018 11:50:30 AM

ਮੁੰਬਈ (ਬਿਊਰੋ)— ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਬਹੁਤ ਜਲਦ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ। ਦਰਸਅਲ, 'ਕੇਦਾਰਨਾਥ' ਦੀ ਰਿਲੀਜ਼ ਡੇਟ ਨੂੰ ਲੈ ਕੇ ਇਹ ਸਾਫ ਨਹੀਂ ਹੋ ਰਿਹਾ ਸੀ ਕਿ ਸਾਰਾ ਦੀ ਪਹਿਲੀ ਫਿਲਮ 'ਕੇਦਾਰਨਾਥ' ਹੋਵੇਗੀ ਜਾਂ 'ਸਿੰਬਾ' ਪਰ ਹੁਣ ਸਭ ਕੁਝ ਸਾਫ ਹੋ ਗਿਆ ਹੈ। 'ਕੇਦਾਰਨਾਥ' ਰਾਹੀਂ ਹੀ ਸਾਰਾ ਆਪਣਾ ਬਾਲੀਵੁੱਡ ਡੈਬਿਊ ਕਰੇਗੀ।

ਹਾਲ ਹੀ 'ਚ ਫਿਲਮ ਦਾ ਨਵਾਂ ਪੋਸਟਰ ਕੀਤਾ ਗਿਆ। ਸਾਰਾ ਨੇ ਇਸ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਪੋਸਟਰ 'ਚ ਪਹਿਲੀ ਵਾਰ ਸਾਰਾ ਤੇ ਸੁਸ਼ਾਂਤ ਇਕੱਠੇ ਦਿਖਾਈ ਦੇ ਰਹੇ ਹਨ। ਪੋਸਟਰ 'ਤੇ ਫਿਲਮ ਦੀ ਰਿਲੀਜ਼ ਡੇਟ ਲਿਖੀ ਹੈ। ਇਹ ਫਿਲਮ 7 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਕੀਤੀ ਜਾਵੇਗੀ।  ਇਸ ਤਰ੍ਹਾਂ ਇਹ ਸਾਫ ਹੋ ਗਿਆ ਹੈ ਕਿ 'ਕੇਦਾਰਨਾਥ' ਹੀ ਸਾਰਾ ਦੀ ਪਹਿਲੀ ਬਾਲੀਵੁੱਡ ਫਿਲਮ ਹੋਵੇਗੀ।

ਪੋਸਟਰ ਸ਼ੇਅਰ ਕਰਦੇ ਹੋਏ ਸਾਰਾ ਨੇ ਕੈਪਸ਼ਨ 'ਚ ਲਿਖਿਆ, ''No tragedy, no wrath of nature, no act of God can defeat the power of love!''। ਸਾਰਾ ਦੀ ਫਿਲਮ 'ਸਿੰਬਾ' ਦੀ ਗੱਲ ਕਰੀਏ ਤਾਂ ਉਸ 'ਚ ਉਹ ਰਣਵੀਰ ਸਿੰਘ ਨਾਲ ਨਜ਼ਰ ਆਵੇਗੀ। 'ਸਿੰਬਾ' ਮਸ਼ਹੂਰ ਤਾਮਿਲ ਫਿਲਮ 'ਟੇਂਪਰ' ਦਾ ਅਧਿਕਾਰਕ ਹਿੰਦੀ ਰੀਮੇਕ ਹੈ ਜਿਸ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਕਰ ਰਹੇ ਹਨ।


Tags: Sara Ali Khan Sushant Singh Rajput Kedarnath Simmba Release Date Bollywood Actor

Edited By

Kapil Kumar

Kapil Kumar is News Editor at Jagbani.