FacebookTwitterg+Mail

ਸਾਰਾ ਅਲੀ ਖਾਨ ਦੀ ਡੈਬਿਊ ਫਿਲਮ 'ਕੇਦਾਰਨਾਥ' ਦਾ ਟਰੇਲਰ ਰਿਲੀਜ਼ (ਵੀਡੀਓ)

kedarnath
12 November, 2018 05:40:09 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਦੀ ਡੈਬਿਊ ਫਿਲਮ 'ਕੇਦਾਰਨਾਥ' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਫਿਲਮ ਦੇ ਟਰੇਲਰ ਦਾ ਸਭ ਨੂੰ ਕਾਫੀ ਸਮੇਂ ਇੰਤਜ਼ਾਰ ਸੀ। ਫਿਲਮ 'ਚ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਇਕ ਮੁਸਲਮਾਨ ਲੜਕੇ ਦਾ ਕਿਰਦਾਰ ਨਿਭਾ ਰਹੇ ਹਨ। ਇਹ ਲੜਕਾ ਆਪਣਾ ਘਰ ਚਲਾਉਣ ਲਈ ਕੇਦਾਰਨਾਥ ਧਾਮ ਦੇ ਯਾਤਰੀਆਂ ਲਈ ਪਿੱਠੂ ਦਾ ਕੰਮ ਕਰਦਾ ਹੈ। ਉੱਥੇ ਹੀ ਸਾਰਾ ਅਲੀ ਖਾਨ ਇਕ ਹਿੰਦੂ ਲੜਕੀ ਦੇ ਕਿਰਦਾਰ 'ਚ ਹੈ। ਫਿਲਮ ਦੀ ਕਹਾਣੀ ਦੋਹਾਂ ਦੇ ਪ੍ਰੇਮ 'ਤੇ ਅਧਾਰਤ ਹੈ।

ਇਸ ਪ੍ਰੇਮ ਕਹਾਣੀ ਨੂੰ ਸਾਲ 2013 'ਚ ਕੇਦਾਰਨਾਥ 'ਚ ਆਏ ਭਿਆਨਕ ਹੜ੍ਹਾਂ ਨਾਲ ਜੋੜ ਕੇ ਦਿਖਾਇਆ ਗਿਆ ਹੈ। ਅਜਿਹੇ 'ਚ ਟਰੇਲਰ ਦੀ ਗੱਲ ਕਰੀਏ ਤਾਂ ਇਸ ਨੂੰ ਦੇਖਣ ਤੋਂ ਬਾਅਦ ਸਾਫ ਹੈ ਕਿ ਫਿਲਮ 'ਚ ਜ਼ਬਰਦਸਤ ਵਿਜ਼ੂਅਲ ਅਤੇ ਸਾਊਂਡ ਈਫੈਕਟ ਨੂੰ ਪਰਦੇ 'ਤੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਫਿਲਮਾਇਆ ਗਿਆ ਹੈ।

ਦੱਸਣਯੋਗ ਹੈ ਕਿ ਅਭਿਸ਼ੇਕ ਕਪੂਰ ਨਿਰਦੇਸ਼ਤ ਫਿਲਮ 7 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Sara Ali Khan Sushant Singh Rajput Kedarnath Abhishek Kapoor Trailer Bollywood Actress

About The Author

Kapil Kumar

Kapil Kumar is content editor at Punjab Kesari