FacebookTwitterg+Mail

ਕੁਦਰਤ ਦੇ ਕਹਿਰ 'ਚ ਮੁਹੱਬਤ ਦੀ ਕਹਾਣੀ 'ਕੇਦਾਰਨਾਥ'

kedarnath
07 December, 2018 11:26:34 AM

ਮੁੰਬਈ(ਬਿਊਰੋ)— ਅਦਾਕਾਰ ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਦੀ ਪਹਿਲੀ ਫਿਲਮ 'ਕੇਦਾਰਨਾਥ' ਅੱਜ ਰਿਲੀਜ਼ ਹੋ ਚੁੱਕੀ ਹੈ। ਇਸ 'ਚ ਉਹ ਸੁਸ਼ਾਂਤ ਸਿੰਘ ਰਾਜਪੂਤ ਦੀ ਨਾਇਕ ਹੈ। ਅਭਿਸ਼ੇਕ ਕਪੂਰ ਨਿਰਦੇਸ਼ਤ ਇਹ ਫਿਲਮ ਸੱਚੀ ਘਟਨਾ 'ਤੇ ਆਧਾਰਿਤ ਹੈ। 2013 'ਚ ਕੇਦਾਰਨਾਥ ਦੀ ਤ੍ਰਾਸਦੀ ਦੇ ਬੈਕਡ੍ਰਾਪ 'ਚ ਫਿਲਮਾਈ ਗਈ ਇਹ ਪ੍ਰੇਮ ਕਹਾਣੀ ਹੈ। ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਮੁਸਲਿਮ ਲੜਕੇ ਦਾ ਕਿਰਦਾਰ ਨਿਭਾ ਰਹੇ ਹਨ ਅਤੇ ਉਥੇ ਹੀ ਸਾਰਾ ਅਲੀ ਖਾਨ ਹਿੰਦੂ ਲੜਕੀ ਦੀ ਭੂਮਿਕਾ 'ਚ ਹੈ।ਬੀਤੇ ਕੁਝ ਦਿਨ ਪਹਿਲਾ ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਸੁਸ਼ਾਂਤ ਸਿੰਘ ਰਾਜਪੂਤ ਅਤੇ ਸਾਰਾ ਅਲੀ ਖਾਨ ਨੇ ਜਗ ਬਾਣੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖਾਲ ਗੱਲਬਾਤ ਕੀਤੀ।
 

ਹਿੰਦੂ ਹੋਵੇ ਜਾਂ ਮੁਸਲਿਮ ਕੋਈ ਫਰਕ ਨਹੀਂ : ਸਾਰਾ ਅਲੀ ਖਾਨ
ਸਾਰਾ ਅਲੀ ਖਾਨ ਕਹਿੰਦੀ ਹੈ ਕਿ ਕੇਦਾਰਨਾਥ 'ਚ ਸੱਚੀ ਪ੍ਰੇਮ ਕਹਾਣੀ ਹੈ। ਮੁਹੱਬਤ ਇਕ ਅਜਿਹੀ ਚੀਜ਼ ਹੈ, ਜਿਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਫਿਲਮ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਜਦੋਂ ਤੁਸੀਂ ਸੱਚੀ ਪ੍ਰੇਮ ਕਹਾਣੀ 'ਚੋਂ ਲੰਘਦੇ ਹੋ ਤਾਂ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਤੁਹਾਨੂੰ ਪਿਆਰ ਚਾਹੀਦਾ ਹੈ ਤਾਂ ਚਾਹੀਦਾ ਹੈ। ਇਸ ਫਿਲਮ 'ਚ ਨਾਜੁਕ ਪ੍ਰੇਮ ਕਹਾਣੀ ਹੈ। ਅਸੀਂ ਸਭ ਨੇ ਬਹੁਤ ਮਿਹਨਤ ਅਤੇ ਈਮਾਨਦਾਰੀ ਨਾਲ ਕੰਮ ਕੀਤਾ ਹੈ। ਲੋਕਾਂ ਨੂੰ ਇਸ ਨੂੰ ਦੇਖਣ ਜਾਣਾ ਚਾਹੀਦਾ ਹੈ।


ਸਾਰਿਆਂ ਦਾ ਨਜ਼ਰੀਆ ਵੱਖਰਾ
ਫਿਲਮ ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ ਸਾਰਾ ਨੇ ਕਿਹਾ ਕਿ ਹਰ ਚੀਜ਼ ਨੂੰ ਲੈ ਕੇ ਸਾਰਿਆਂ ਦਾ ਨਜ਼ਰੀਆ ਵੱਖਰਾ ਹੁੰਦਾ ਹੈ। ਉਂਝ ਇਹ ਮੇਰੀ ਪਹਿਲੀ ਫਿਲਮ ਹੈ ਅਤੇ ਮੈਂ ਇਸ ਨਾਲ ਭਾਵਨਾਤਮਕ ਰੂਪ ਨਾਲ ਜੁੜੀ ਹੋਈ ਹਾਂ। ਮੈਨੂੰ ਲੱਗਦਾ ਹੈ ਕਿ ਫਿਲਮ 'ਚ ਵਿਵਾਦ ਵਾਲੀ ਕੋਈ ਗੱਲ ਨਹੀਂ ਹੈ ਸਗੋਂ ਇਹ ਫਿਲਮ ਸਾਰਿਆਂ ਨੂੰ ਨਾਲ ਲੈ ਕੇ ਚਲਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਜਿਥੋਂ ਆਉਂਦੀ ਹਾਂ, ਉਥੇ ਧਰਮ, ਜਾਤ ਅਤੇ ਇਸ ਤਰ੍ਹਾਂ ਦੇ ਛੋਟੋ-ਮੋਟੇ ਵਿਵਾਦ 'ਤੇ ਧਿਆਨ ਨਹੀਂ ਦਿੱਤਾ ਜਾਂਦਾ ਪਰ ਸ਼ਾਇਦ ਕੁਝ ਲੋਕਾਂ ਦਾ ਨਜ਼ਰੀਆ ਮੇਰੇ ਤੋਂ ਵੱਖਰਾ ਹੋ ਸਕਦਾ ਹੈ।


ਕੰਮ ਨਾਲ ਬਣਾਉਣਾ ਚਾਹੁੰਦੀ ਹਾਂ ਪਛਾਣ
ਸਾਰਾ ਨੇ ਕਿਹਾ ਕਿ ਜਦੋਂ ਲੋਕ ਮੈਨੂੰ ਕਹਿੰਦੇ ਹਨ ਕਿ ਤੁਹਾਡੀ ਇੰਟਰਵਿਊ ਅਤੇ ਕੌਫੀ ਵਿਦ ਕਰਨ 'ਚ ਤੁਹਾਡੀ ਮੌਜੂਦਗੀ ਬਹੁਤ ਚੰਗੀ ਲੱਗੀ ਤਾਂ ਮੈਨੂੰ ਕਾਫੀ ਖੁਸ਼ੀ ਹੁੰਦੀ ਹੈ। ਜੇਕਰ ਤੁਹਾਡੀ ਕੋਈ ਤਾਰੀਫ ਕਰੇ ਤਾਂ ਮੈਨੂੰ ਹੀ ਨਹੀਂ, ਕਿਸੇ ਵੀ ਨੂੰ ਚੰਗਾ ਲੱਗੇਗਾ ਪਰ ਹਾਲੇ ਮੈਨੂੰ ਕੁਝ ਕਮੀ ਮਹਿਸੂਸ ਹੁੰਦੀ ਹੈ। ਅਜਿਹਾ ਲੱਗਦਾ ਹੈ ਕਿ ਹਾਲੇ ਉਹ ਸਮਾਂ ਹੈ ਜਦੋਂ ਫਿਲਮ ਰਿਲੀਜ਼ ਹੋ ਜਾਵੇ ਅਤੇ ਲੋਕ ਮੇਰੇ ਅਸਲੀ ਕੰਮ ਦੀ ਤਾਰੀਫ ਕਰਨ ਤਾਂ ਮੇਰੀ ਖੁਸ਼ੀ ਪੂਰੀ ਹੋਵੇਗੀ। ਮੈਂ ਆਪਣੇ ਉਸ ਕੰਮ ਦੀ ਤਾਰੀਫ ਸੁਣਨਾ ਚਾਹੁੰਦੀ ਹਾਂ ਅਤੇ ਮੈਂ ਆਪਣੇ ਕੰਮ ਨਾਲ ਪਛਾਣ ਬਣਾਉਣਾ ਚਾਹੁੰਦੀ ਹਾਂ।


ਕਰੀਨਾ ਤੋਂ ਬਹੁਤ ਕੁਝ ਸਿੱਖਿਆ
ਸਾਰਾ ਮੁਤਾਬਕ ਕਰੀਨਾ ਕਪੂਰ ਬਹੁਤ ਹੀ ਮਿਹਨਤੀ ਹੈ। ਮੈਨੂੰ ਉਨ੍ਹਾਂ ਦਾ ਪ੍ਰੋਫੈਸ਼ਨਲਿਜ਼ਮ ਬਹੁਤ ਪਸੰਦ ਹੈ। ਮੈਂ ਉਸ ਤੋਂ ਬਹੁਤ ਕੁਝ ਸਿੱਖਿਆ ਹੈ। ਜਿਸ ਤਰ੍ਹਾਂ ਉਸ ਨੇ ਆਪਣਾ ਕੈਰੀਅਰ ਸੰਭਾਲਿਆ ਹੈ, ਮੈਂ ਵੀ ਉਸੇ ਤਰ੍ਹਾਂ ਦੀ ਪ੍ਰੋਫੈਸ਼ਨਲ ਬਣਨਾ ਚਾਹੁੰਦੀ ਹਾਂ, ਆਪਣੇ ਕੈਰੀਅਰ ਨੂੰ ਅੱਗੇ ਲਿਜਾਣਾ ਚਾਹੁੰਦੀ ਹਾਂ।


ਕਿਸੇ ਵੀ ਮੁੱਦੇ 'ਤੇ ਗੱਲਬਾਤ ਜ਼ਰੂਰੀ : ਸੁਸ਼ਾਂਤ
ਫਿਲਮ 'ਤੇ ਚੱਲ ਰਹੇ ਵਿਵਾਦ 'ਤੇ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹਾ ਕਿ ਕਿਸੇ ਵੀ ਮੁੱਦੇ 'ਤੇ ਗੱਲਬਾਤ ਹੋਣੀ ਚਾਹੀਦੀ ਹੈ, ਇਹ ਜ਼ਰੂਰੀ ਹੈ। ਜੇ ਅਸੀਂ ਸਵਾਲ ਨਹੀਂ ਉਠਾਵਾਂਗੇ ਤਾਂ ਤਰੱਕੀ ਕਿਵੇਂ ਕਰਾਂਗੇ। ਫਿਲਮ 'ਚ ਕਿਸੇ ਵੀ ਤਰ੍ਹਾਂ ਦੀ ਧਾਰਨਾ ਜਾਂ ਕਿਸੇ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ ਗਈ ਹੈ। ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਹਿੰਦੂ ਮੁਸਲਿਮ ਵਾਲੀਆਂ ਗੱਲਾਂ ਇਕ ਪਾਸੇ ਅਤੇ ਇਹ ਫਿਲਮ ਇਕ ਪਾਸੇ।


ਫਿਲਮ ਦੇਖਣ ਦੇ ਕਈ ਕਾਰਨ
ਸੁਸ਼ਾਂਤ ਕਹਿੰਦੇ ਹਨ ਕਿ ਇਸ ਫਿਲਮ ਨੂੰ ਦੇਖਣ ਦਾ ਕੋਈ ਇਕ ਕਾਰਨ ਨਹੀਂ ਸਗੋਂ ਕਈ ਕਾਰਨ ਹਨ। ਫਿਲਮ ਦੀ ਕਹਾਣੀ ਪਿਆਰ ਅਤੇ ਪਿਆਰ ਦੀਆਂ ਬਾਰੀਕੀਆਂ ਬਾਰੇ ਹੈ। ਇਹ ਫਿਲਮ ਤੁਹਾਨੂੰ ਕਿਤਿਓਂ ਵੀ ਤੋੜਦੀ ਨਹੀਂ ਸਗੋਂ ਜੋੜਦੀ ਹੈ। ਅਸੀਂ ਪੂਰੀ ਮਿਹਨਤ ਨਾਲ ਇਸ 'ਚ ਕੰਮ ਕੀਤਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਨਰਮੰਦ ਸਾਰਾ ਇਸ ਫਿਲਮ 'ਚ ਆਪਣਾ ਸਫਰ ਸ਼ੁਰੂ ਕਰਨ ਜਾ ਰਹੀ ਹੈ। ਇਹ ਸੱਚੀ ਅਤੇ ਹਾਂਪੱਖੀ ਫਿਲਮ ਹੈ, ਜੋ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ।


Tags: KedarnathSara Ali KhanSushant Singh RajputAbhishek KapoorInterview

About The Author

manju bala

manju bala is content editor at Punjab Kesari