ਮੁੰਬਈ (ਬਿਊਰੋ)— ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖ਼ਾਨ ਦੀ ਪਹਿਲੀ ਫ਼ਿਲਮ ਬੀਤੇ ਦਿਨ ਰਿਲੀਜ਼ ਹੋ ਗਈ ਸੀ। ਫ਼ਿਲਮ ਦੀ ਕੁਝ ਦਿਨ ਪਹਿਲਾਂ ਸਪੈਸ਼ਲ ਸਕ੍ਰੀਨਿੰਗ ਵੀ ਰੱਖੀ ਗਈ ਸੀ। ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਸਟਾਰਸ ਨੇ ਸਾਰਾ ਦੀ ਐਕਟਿੰਗ ਦੀ ਖੂਬ ਤਾਰੀਫ ਕੀਤੀ। ਸਿਤਾਰਿਆਂ ਨੇ ਆਪਣੇ ਦਿਲ ਦੀਆਂ ਗੱਲਾਂ ਨੂੰ ਸੋਸ਼ਲ ਮੀਡੀਆ 'ਤੇ ਜ਼ਾਹਿਰ ਕੀਤਾ ਹੈ। ਡਾਇਰੈਕਟਰ ਰਾਹੁਲ ਢੋਲਕੀਆ ਨੇ ਟਵੀਟ ਕਰ ਕਿਹਾ, 'ਧੰਨਵਾਦ ਰੌਨੀ ਸਕਰੂਵਾਲਾ ਤੁਸੀਂ ਮੈਨੂੰ 'ਕਰਦਾਰਨਾਥ' ਦੇਖਣ ਬੁਲਾਇਆ। ਸੁਸ਼ਾਂਤ, ਸਾਰਾ ਤੇ ਗੱਟੂ ਨੂੰ ਮੇਰੀ ਸ਼ੁਭਕਾਮਨਾਵਾਂ'। ਸੈਲੇਬਸ ਵੱਲੋਂ ਮਿਲੇ ਇਸ ਰਿਸਪਾਂਸ ਤੋਂ ਬਾਅਦ ਲੱਗਦਾ ਹੈ ਔਡੀਅੰਸ ਨੂੰ ਵੀ ਇਹ ਫ਼ਿਲਮ ਖੂਬ ਪਸੰਦ ਆਵੇਗੀ।
ਇਸ ਫ਼ਿਲਮ ਤੋਂ ਬਾਅਦ ਸਾਰਾ, ਰਣਵੀਰ ਸਿੰਘ ਨਾਲ 'ਸਿੰਬਾ' 'ਚ ਵੀ ਇਸੇ ਮਹੀਨੇ ਨਜ਼ਰ ਆਵੇਗੀ ਜਿਸ ਨੂੰ ਰੋਹਿਤ ਸ਼ੈੱਟੀ ਨੇ ਡਾਇਰੈਕਟ ਕੀਤਾ ਹੈ।