ਲੰਡਨ (ਬਿਊਰੋ) — ਹਾਲੀਵੁੱਡ ਅਭਿਨੇਤਰੀ ਕਿਏਰਾ ਨਾਇਟਲੀ ਨੇ ਹਾਲ ਹੀ 'ਚ ਕਿਹਾ ਹੈ ਕਿ ਉਹ ਹੁਣ ਫਿਲਮਾਂ 'ਚ ਇਤਰਾਜ਼ਯੋਗ ਸੀਨ ਨਹੀਂ ਕਰੇਗੀ ਕਿਉਂਕਿ ਹੁਣ ਉਹ ਇਕ ਮਾਂ ਹੈ। ਕਿਏਰਾ ਨੇ ਸੰਗੀਤਕਾਰ ਜੇਸ ਰਾਈਟਸ ਨਾਲ ਵਿਆਹ ਕੀਤਾ ਹੈ।

ਇਨ੍ਹਾਂ ਦੋਵਾਂ ਦੀ ਤਿੰਨ ਸਾਲ ਦੀ ਬੱਚੀ ਹੈ। ਉਸ ਨੇ ਕਿਹਾ ਕਿ ਉਹ ਫਿਲਮ 'ਚ ਇਸ ਤਰ੍ਹਾਂ ਦੇ ਸੀਨ ਲਈ ਬਾਡੀ ਡਬਲ ਦਾ ਸਹਾਰਾ ਲਵੇਗੀ।

ਉਹ ਪਹਿਲਾਂ ਇਸ ਤਰ੍ਹਾਂ ਦੇ ਸੀਨ ਕਰਨ ਲਈ ਰਾਜ਼ੀ ਸੀ ਪਰ ਹੁਣ ਉਸ ਨੂੰ ਇਹ ਸਭ ਕਰਨਾ ਪਸੰਦ ਨਹੀਂ ਹੈ।

ਨਾਇਟਲੀ ਨੇ ਕਿਹਾ, ''ਮੈਂ ਬਾਡੀ ਡਬਲ ਨੂੰ ਚੁਣਿਆ ਹੈ। ਇਹ ਇਕ ਰੋਚਕ ਪ੍ਰਤੀਕਿਰਿਆ ਹੈ।''



