ਮੁੰਬਈ(ਬਿਊਰੋ)— ਹਾਲੀਵੁੱਡ ਅਦਾਕਾਰਾ ਕੇਲੀ ਬਰੁੱਕ ਆਪਣੇ ਹੌਟ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਉਹ ਅਕਸਰ ਆਪਣੇ ਪ੍ਰੇਮੀ ਨਾਲ ਬੋਲਡ ਤਸਵੀਰਾਂ ਨੂੰ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਤੋਂ ਕੇਲੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਪਰ ਇਸ ਵਾਰ ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੇ ਪ੍ਰੇਮੀ ਨਜ਼ਰ ਨਹੀਂ ਆ ਰਹੇ ਹਨ। ਇਹ ਤਸਵੀਰਾਂ ਥਾਈਲੈਂਡ ਦੀਆਂ ਹਨ, ਜਿੱਥੇ ਉਨ੍ਹਾਂ ਨੇ ਬੋਲਡ ਫੋਟੋਸ਼ੂਟ ਕਰਵਾਇਆ ਹੈ।
ਜ਼ਿਕਰਯੋਗ ਹੈ ਕਿ ਤਸਵੀਰਾਂ 'ਚ ਕੇਲੀ ਬਲੈਕ ਕਲਰ ਦਾ ਸਵਿਮਸੂਟ ਪਹਿਨੇ ਹੋਏ ਬੇਹੱਦ ਕਾਤਿਲਾਨਾ ਅੰਦਾਜ਼ 'ਚ ਕੈਮਰੇ ਸਾਹਮਣੇ ਪੋਜ਼ ਦਿੰਦੀ ਹੋਈ ਦਿਖ ਰਹੀ ਹੈ। ਉਨ੍ਹਾਂ ਦਾ ਲੁੱਕ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਨ ਵਧਾ ਦੇਣ ਵਾਲਾ ਹੈ। ਕੇਲੀ ਸਵਿਮਸੂਟ ਪਹਿਨੇ ਹੋਏ ਵਾਟਰ ਮੇਲਨ ਦੇ ਰਸ ਨੂੰ ਆਪਣੇ ਸਰੀਰ 'ਤੇ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ।
ਤਸਵੀਰਾਂ 'ਚ ਉਨ੍ਹਾਂ ਦੇ ਹੌਟ ਕਲੀਵੇਜ ਸਾਫ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਕੇਲੀ ਨੇ ਇਕ ਹੋਰ ਬਲੈਕ ਡਰੈੱਸ ਪਹਿਨ ਕੇ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਜ਼ਮੀਨ 'ਤੇ ਬੈਠੇ ਕੇ ਬੋਲਡ ਪੋਜ਼ ਦੇ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਕੇਲੀ ਨੇ ਬੋਲਡ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ।
ਜ਼ਿਕਰਯੋਗ ਹੈ ਕਿ ਉਹ ਅਕਸਰ ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਲੋਕ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰਦੇ ਹਨ ਅਤੇ ਢੇਰਾਂ ਲਾਈਕ ਤੇ ਕੁਮੈਂਟਸ ਕਰਦੇ ਹਨ। ਕੇਲੀ ਆਪਣੀ ਫਿਟਨੈੱਸ ਨੂੰ ਲੈ ਕੇ ਵੀ ਕਾਫੀ ਚਿੰਤਾ 'ਚ ਰਹਿੰਦੀ ਹੈ। ਆਪਣੇ ਫਿੱਗਰ ਨੂੰ ਮੇਨਟੇਨ ਕਰਨ ਲਈ ਉਹ ਕਾਫੀ ਨੁਸਖੇ ਅਪਣਾਉਂਦੀ ਹੈ। ਉਨ੍ਹਾਂ ਨੇ ਕੁਝ ਮਹੀਨਿਆਂ ਪਹਿਲਾਂ 4 ਕਿਲੋ ਭਾਰ ਘੱਟ ਕੀਤਾ ਸੀ।