FacebookTwitterg+Mail

ਪ੍ਰੇਮਿਕਾ ਨਾਲ ਵਿਆਹ ਤੋਂ 2 ਦਿਨ ਬਾਅਦ ਹੋਈ ਇਸ ਮਸ਼ਹੂਰ ਕਾਮੇਡੀਅਨ ਦੀ ਮੌਤ

ken dodd
13 March, 2018 01:31:50 PM

ਮੁੰਬਈ (ਬਿਊਰੋ)— ਬ੍ਰਿਟਿਸ਼ ਦੇ ਮਸ਼ਹੂਰ ਕਾਮੇਡੀਅਨ ਅਤੇ ਅਭਿਨੇਤਾ ਕੇਨ ਡਾਡ ਦਾ ਦਿਹਾਂਤ ਹੋ ਗਿਆ ਹੈ। 90 ਸਾਲ ਦੇ ਕੇਨ ਨੇ ਸਿਰਫ 2 ਦਿਨ ਪਹਿਲਾਂ ਹੀ 9 ਮਾਰਚ ਨੂੰ ਆਪਣੀ ਪ੍ਰੇਮਿਕਾ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਪ੍ਰਚਾਰਕ ਰਾਬਰਟ ਹੋਮਸ ਨੇ ਕਿਹਾ, ''90 ਦੀ ਉਮਰ 'ਚ ਆਪਣੇ ਸਾਥੀ ਏਨੀ ਜੋਨਸ (76) ਨਾਲ 9 ਮਾਰਚ ਨੂੰ ਵਿਆਹ ਕੀਤਾ ਅਤੇ 2 ਦਿਨ ਬਾਅਦ ਯਾਨੀ 11 ਮਾਰਚ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਕਾਮੇਡੀਅਨ ਸਟੈਡ-ਅੱਪ ਸ਼ੋਅ ਲਈ ਮਸ਼ਹੂਰ ਕੇਨ ਦਾ ਦਿਹਾਂਤ ਉਨ੍ਹਾਂ ਦੇ ਆਪਣੇ ਘਰ 'ਚ ਹੀ ਹੋਇਆ। ਲਿਵਰਪੂਲ ਹਾਰਟ ਅਤੇ ਚੈਸਟ ਹਸਪਤਾਲ 'ਚ ਛੁੱਟੀ ਮਿਲਣ ਤੋਂ ਪਹਿਲਾਂ ਕੇਨ ਨੂੰ ਚੈਸਟ ਇਨਫੈਕਸ਼ਨ ਦੇ ਚਲਦਿਆਂ ਇਕ ਹਫਤਾ ਉਨ੍ਹਾਂ ਦਾ ਇਲਾਜ਼ ਚੱਲਿਆ। ਜਾਣਕਾਰੀ ਮੁਤਾਬਕ ਕੇਨ ਦੀ ਸਿਹਤ ਠੀਕ ਨਾ ਹੋਣ ਦੇ ਕਾਰਨ ਉਨ੍ਹਾਂ ਦੇ ਆਉਣ ਵਾਲੇ ਸ਼ੋਅਜ਼ ਵੀ ਰੱਦ ਕੀਤੇ ਗਏ ਸਨ।


Tags: Ken Dodd Death Marriage Hospital Infection Comedian

Edited By

Kapil Kumar

Kapil Kumar is News Editor at Jagbani.