FacebookTwitterg+Mail

'ਕੇਸਰੀ' ਦਾ ਟਰੇਲਰ ਰਿਲੀਜ਼, ਅਫਗਾਨੀਆਂ ਦੇ ਛੱਕੇ ਛੁਡਾਉਂਦੇ ਦਿਸੇ ਅਕਸ਼ੈ

kesari trailer
21 February, 2019 01:36:14 PM

ਜਲੰਧਰ(ਬਿਊਰੋ)— ਫਿਲ‍ਮ 'ਪੈਡਮੈਨ' ਦੀ ਸਫਲਤਾ ਤੋਂ ਬਾਅਦ ਹੁਣ ਬਾਲੀਵੁੱਡ ਐਕ‍ਟਰ ਅਕਸ਼ੈ ਕੁਮਾਰ ਦੀ ਫਿਲ‍ਮ 'ਕੇਸਰੀ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ ਕਾਫੀ ਸ਼ਾਨਦਾਰ ਹੈ ਜਿਸ 'ਚ ਅਕਸ਼ੈ ਕੁਮਾਰ ਹੱਥਾਂ 'ਚ ਤਲਵਾਰ ਲਈ ਸਿੱਖ ਲੁੱਕ 'ਚ ਨਜ਼ਰ ਆ ਰਹੇ ਹਨ। ਫਿਲ‍ਮ ਦੇ ਟਰੇਲਰ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਵਧੀਆ ਰਿਸਪਾਂਸ ਮਿਲ ਰਿਹਾ ਹੈ। ਅਕਸ਼ੈ ਕੁਮਾਰ ਦੇ ਫੈਨਜ਼ ਟਰੇਲਰ ਦੇਖਣ ਤੋਂ ਬਾਅਦ ਹੁਣ ਉਨ੍ਹਾਂ ਦੀ ਫਿਲ‍ਮ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

'ਕੇਸਰੀ' ਦੇ ਟਰੇਲਰ 'ਚ ਅਕਸ਼ੈ ਕੁਮਾਰ ਨਾਲ ਅਦਾਕਾਰਾ ਪਰਿਣੀਤੀ ਚੋਪੜਾ ਦਾ ਵੀ ਦਮਦਾਰ ਲੁੱਕ ਹੈ। ਫਿਲਮ 'ਚ ਪਰਿਣੀਤੀ ਚੋਪੜਾ ਅਕਸ਼ੈ ਕੁਮਾਰ ਦੀ ਪਤਨੀ ਦਾ ਰੋਲ ਨਿਭਾਏਗੀ। ਉੁਥੇ ਹੀ, ਅਕਸ਼ੈ ਕੁਮਾਰ ਫਿਲਮ 'ਚ ਈਸ਼ਰ ਸਿੰਘ ਦੇ ਕਿਰਦਾਰ 'ਚ ਨਜ਼ਰ ਆਉਣਗੇ।ਦੱਸ ਦੇਈਏ ਕਿ ਫਿਲ‍ਮ 'ਕੇਸਰੀ' ਸੱ‍ਚੀ ਘਟਨਾ 'ਤੇ ਆਧਾਰਿਤ ਹੈ। ਇਹ ਸਾਲ 1897 'ਚ 12 ਸਤੰਬਰ ਦੇ ਦਿਨ ਸਾਰਾਗ੍ਹੜੀ ਦੀ ਜੰਗ 'ਤੇ ਆਧਾਰਿਤ ਹੈ। ਫਿਲਮ 21 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।
 


Tags: Kesari Trailer Akshay Kumar Rana RanbirBollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.