ਮੁੰਬਈ(ਬਿਊਰੋ)— ਸੁਪਰਹਿੱਟ ਕੰਨੜ ਫਿਲਮ KGF ਦੇ ਰੋਕਿੰਗ ਸਟਾਰ ਯਸ਼ ਦੇ ਚੇਨਈ 'ਚ ਆਪਣੇ ਕਰੀਬੀ ਦੋਸਤਾਂ ਨਾਲ ਜਨਮਦਿਨ ਸੈਲੀਬ੍ਰੇਟ ਕੀਤੀ। KGF ਦੇ ਰਿਲੀਜ਼ ਤੋਂ ਬਾਅਦ ਤੋਂ ਹੀ ਉਹ ਸਾਊਥ ਇੰਡੀਅਨ ਸਿਨੇਮਾ 'ਚ ਸੈਂਸੇਸ਼ਨ ਬਣ ਕੇ ਉੱਬਰੇ ਹਨ। ਯਸ਼ ਹੀ ਹਾਲ ਹੀ 'ਚ ਰਿਲੀਜ਼ ਫਿਲਮ ਦੇਸ਼ਭਰ 'ਚ ਕਾਫੀ ਕਮਾਈ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਫੈਨਜ਼ ਆਪਣੇ ਪਿਆਰੇ ਐਕਟਰ ਨੂੰ ਬਰਥਡੇ ਵਿੱਸ਼ ਕਰ ਰਹੇ ਹਨ।
ਹਾਲਾਂਕਿ ਇਸ ਸਾਲ ਯਸ਼ ਦਿੱਗਜ ਐਕਟਰ ਅੰਬਰੀਸ਼ ਦੇ ਦਿਹਾਂਤ ਕਾਰਨ ਬਰਥਡੇ ਸੈਲੀਬ੍ਰੇਟ ਨਹੀਂ ਕਰ ਰਹੇ ਹਨ। ਉਹ ਅੰਬਰੀਸ਼ ਦੇ ਪਰਿਵਾਰ ਦੇ ਕਾਫੀ ਕਰੀਬੀ ਮੰਨੇ ਜਾਂਦੇ ਹਨ। ਖਰਬਾਂ ਹਨ ਕਿ ਗਰੈਂਡ ਪਾਰਟੀ ਨਾ ਕਰਕੇ ਯਸ਼ ਆਪਣੇ ਕਰੀਬੀ ਦੋਸਤਾਂ ਨਾਲ ਸਮਾਂ ਬਿਤਾ ਰਹੇ ਹਨ।
ਯਸ਼ ਨੇ ਚੇਨਈ 'ਚ ਛੋਟਾ ਜਿਹਾ ਸੈਲੀਬ੍ਰੇਸ਼ਨ ਕੀਤਾ ਅਤੇ ਕੇਕ ਵੀ ਕੱਟਿਆ। ਦੱਸ ਦੇਈਏ ਕਿ KGF ਪੰਜ ਭਾਸ਼ਾਵਾਂ 'ਚ ਰਿਲੀਜ਼ ਹੋਈ ਹੈ। ਬਾਕਸ ਆਫਿਸ 'ਤੇ 'ਜ਼ੀਰੋ' ਅਤੇ 'ਸਿੰਬਾ' ਵਰਗੀਆਂ ਵੱਡੀਆਂ ਫਿਲਮਾਂ ਦੇ ਰਿਲੀਜ਼ ਦੇ ਬਾਵਜੂਦ KGF ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ।
KGF ਨੇ ਦੁਨੀਆਭਰ 'ਚ 200 ਕਰੋੜ ਰੁਪਏ ਦੀ ਕਮਾਈ ਦਾ ਆਂਕੜਾ ਪਾਰ ਕਰ ਲਿਆ ਹੈ।