ਮੁੰਬਈ(ਬਿਊਰੋ)— ਪਹਿਲੇ ਟਰੇਲਰ ਵਲੋਂ ਵਧੀਆ ਪ੍ਰਤੀਕਿਰਿਆ ਮਿਲਣ ਕਰਨ ਤੋਂ ਬਾਅਦ, ਕੇ.ਜੀ.ਐਫ-ਕੋਲਾਰ ਗੋਲਡ ਫੀਲਡ ਦੇ ਨਿਰਮਾਤਾਵਾਂ ਨੇ ਅੱਗੇ ਵਧ ਕੇ ਮੁੰਬਈ ਵਿਚ ਇਕ ਇਵੈਂਟ ਦੌਰਾਨ ਫ਼ਿਲਮ ਦਾ ਦੂਜਾ ਟਰੇਲਰ ਰਿਲੀਜ਼ ਕੀਤਾ ਹੈ। ਕੇ.ਜੀ. ਐਫ ਦੇ ਟਰੇਲਰ ਦੀ ਸ਼ੁਰੂਆਤ ਯਸ਼ ਦੁਆਰਾ ਅਭਿਨੀਤ ਰੌਕੀ ਦੇ ਬਚਪਨ ਤੋਂ ਹੁੰਦੀ ਹੈ ਜੋ ਮੁੰਬਈ ਦੀਆਂ ਸੜਕਾਂ 'ਤੇ ਪਲਿਆ ਹੈ ਅਤੇ ਬਾਅਦ 'ਚ ਕੋਲਾਰ ਦੀਆਂ ਸੋਨੇ ਦੀਆਂ ਖਾਨਾਂ ਤੱਕ ਆਪਣਾ ਸਫ਼ਰ ਤੈਅ ਕਰਦਾ ਹੈ। ਦੋ ਮਿੰਟ ਦੇ ਟਰੇਲਰ 'ਚ ਦਿਖਾਏ ਗਏ ਦਮਦਾਰ ਐਕਸ਼ਨ ਨੇ ਵੱਡੇ ਪਰਦੇ 'ਤੇ ਫ਼ਿਲਮ ਦੇਖਣ ਲਈ ਆਸ ਪੈਦਾ ਕਰ ਦਿੱਤੀ ਹੈ। ਐਕਸੈਲ ਐਂਟਰਟੇਨਮੈਂਟ ਨੇ ਟਵਿਟਰ 'ਤੇ ਟਰੇਲਰ ਸਾਂਝਾ ਕਰਦੇ ਹੋਏ ਲਿਖਿਆ,"From the streets of Mumbai to the bloody gold mines of Kolar Fields, presenting #KGFTrailer2''।
ਇਸ ਕੰਨੜ ਫਿਲਮ ਨੂੰ ਤਾਮਿਲ, ਤੇਲੁਗੂ, ਹਿੰਦੀ ਅਤੇ ਕੰਨੜ ਵੱਖ-ਵੱਖ ਭਾਸ਼ਾਵਾਂ ਵਿਚ ਬਣਾਇਆ ਗਿਆ ਹੈ। ਵਿਜੈ ਕਿਰਾਗੰਦੂਰ ਦੁਆਰਾ ਨਿਰਮਿਤ ਕੇ.ਜੀ.ਐਫ. ਲਈ ਰਾਇਲ ਬਸਰੂਰ ਨੇ ਸੰਗੀਤ ਬਣਾਇਆ ਹੈ। ਸਾਲ ਦੀ ਸਭ ਤੋਂ ਵੱਡੀਆਂ ਫਿਲਮਾਂ 'ਚੋਂ ਇਕ, ਐਕਸਲ ਐਂਟਰਟੇਨਮੈਂਟ ਦੀ ਕੇ.ਜੀ.ਐਫ. ਇਕ ਪੀਰੀਅਡ ਡਰਾਮਾ ਹੈ।

ਜਿਸ 'ਚ 80 ਦੇ ਦਹਾਕੇ ਤੋਂ ਮੁੰਬਈ ਅਤੇ ਨਾਲ ਹੀ ਨਾਲ ਕਰਨਾਟਕ ਦੀ ਕੋਲਾਰ ਗੋਡਲ ਫੀਲਡ ਨੂੰ ਰੀਕ੍ਰਿਏਟ ਕੀਤਾ ਗਿਆ ਹੈ। ਇਸ ਨੂੰ ਦੋ ਭਾਗਾਂ ਵਿਚ ਬਣਾਇਆ ਜਾਵੇਗਾ। ਇਨ੍ਹਾਂ 'ਚੋਂ ਪਹਿਲਾ ਭਾਗ ਦਾ ਸਿਰਲੇਖ ਕੇ.ਜੀ.ਐਫ. ਚੈਪਟਰ 1 ਹੋਵੇਗਾ ਜੋ 21 ਦਸੰਬਰ 2018 ਨੂੰ ਰਿਲੀਜ਼ ਹੋਵੇਗਾ।