FacebookTwitterg+Mail

KGF ਦੇ ਇਕ ਸ਼ਾਨਦਾਰ ਐਕਸ਼ਨ ਸੀਕਵੈਂਸ ਲਈ 2000 ਤੋਂ ਜ਼ਿਆਦਾ ਲੋਕਾਂ ਨੇ ਕੀਤਾ ਕੰਮ

kgf yash
29 November, 2018 04:33:10 PM

ਮੁੰਬਈ(ਬਿਊਰੋ)— ਐਕਸਲ ਐਂਟਰਟੇਨਮੈਂਟ ਦੀ ਪਹਿਲੀ ਬਹੁ-ਭਾਸ਼ੀ ਫ਼ਿਲਮ KGF ਸਾਲ ਦੀ ਸਭ ਤੋਂ ਮੱਹਤਵਪੂਰਨ ਪ੍ਰੋਜੈਕਟਾਂ 'ਚੋਂ ਇਕ ਹੈ। ਵਿਸ਼ਾਲ ਪੱਧਰ 'ਤੇ ਬਣ ਰਹੀ ਇਸ ਫ਼ਿਲਮ ਦੇ ਇਕ ਐਕਸ਼ਨ ਸੀਕਵੈਂਸ ਲਈ 2000 ਲੋਕਾਂ ਨੂੰ ਸੀਕਵੈਂਸ 'ਚ ਸ਼ਾਮਿਲ ਕੀਤਾ ਗਿਆ ਤਾਂਕਿ ਇਸ ਨੂੰ ਜ਼ਿਆਦਾ ਸ਼ਾਨਦਾਰ ਬਣਾਇਆ ਜਾ ਸਕੇ। ਦਮਦਾਰ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਦੌਰਾਨ, ਨਿਰਮਾਤਾਵਾਂ ਨੇ ਫਿਲਮ ਦੇ ਇਸ ਸੀਕਵੈਂਸ ਲਈ ਮਾਹੌਲ ਬਣਾਉਂਦੇ ਹੋਏ 30 ਦਿਨਾਂ ਦੀ ਮਿਆਦ ਲਈ 2000 ਲੋਕਾਂ ਨੂੰ ਨਿਯੁਕਤ ਕੀਤਾ ਸੀ। ਐਕਸ਼ਨ ਸੀਕਵੈਂਸ ਬਾਰੇ ਨਿਰਦੇਸ਼ਕ ਨੇ ਕਿਹਾ,''ਗੀਤਾਂ ਦੀ ਤਰ੍ਹਾਂ ਐਕਸ਼ਨ ਸੀਕਵੈਂਸ ਵੀ ਆਮਤੌਰ 'ਤੇ ਸੈੱਟ ਪੀਸ ਦੀ ਤਰ੍ਹਾਂ ਹੁੰਦੇ ਹਨ ਪਰ KGF 'ਚ ਐਕਸ਼ਨ ਸੀਨ ਸਭ ਤੋਂ ਵੱਡੇ ਐਕਸ਼ਨ ਸੀਕਵੈਂਸ 'ਚੋਂ ਇਕ ਹੈ ਜੋ ਫ਼ਿਲਮ ਦੇ ਹੀਰੋ ਦੇ ਭਾਵਨਾਤਮਕ ਪਹਿਲੂ ਦੇ ਆਲੇ-ਦੁਆਲੇ ਘੁੰਮਦੇ ਹੋਏ ਨਜ਼ਰ ਆਉਣਗੇ।    
ਸਾਲ ਦੀ ਸਭ ਤੋਂ ਵੱਡੀਆਂ ਫਿਲਮਾਂ 'ਚੋਂ ਇਕ, ਐਕਸੈਲ ਐਂਟਰਟੇਨਮੈਂਟ ਦੀ KGF ਇਕ ਪੀਰੀਅਡ ਡਰਾਮਾ ਹੈ ਜਿਸ ਵਿਚ 80 ਦੇ ਦਾਹਾਕੇ ਤੋਂ ਮੁੰਬਈ ਅਤੇ ਨਾਲ ਹੀ ਨਾਲ ਕਰਨਾਟਕ ਦੀ ਕੋਲਾਰ ਗੋਲਡ ਫੀਲਡ ਨੂੰ ਰੀਕ੍ਰਿਏਟ ਕੀਤਾ ਗਿਆ ਹੈ।
ਹਾਲ ਹੀ ਵਿਚ ਰਿਲੀਜ਼ ਕੀਤੇ ਗਏ ਟਰੇਲਰ ਵਿਚ ਮੁੱਖ ਐਕਟਰ ਯਸ਼ ਦੀ ਦਮਦਾਰ ਪਰਫਾਰਮੈਂਸ ਅਤੇ ਸ਼ਾਨਦਾਰ ਕਹਾਣੀ ਨੂੰ ਦਰਸ਼ਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ ਸੀ। KGF 'ਚ ਰਾਕੀ (ਯਸ਼) ਦੀ ਕਹਾਣੀ ਦਿਖਾਈ ਜਾਵੇਗੀ, ਜਿਸ ਦਾ ਉਦੇਸ਼ ਦੁਨੀਆ ਅਤੇ ਸੋਨੇ ਦੀ ਖਾਨ ਜਿੱਤਣਾ ਹੈ। ਇਹ ਪੀਰੀਅਡ ਡਰਾਮਾ 70 ਦੇ ਦਹਾਕੇ ਦੇ ਕਾਰਜਕਾਲ 'ਤੇ ਆਧਾਰਿਤ ਹੈ ਅਤੇ ਇਸ ਨੂੰ ਦੋ ਭਾਗਾਂ ਵਿਚ ਬਣਾਇਆ ਜਾਵੇਗਾ। ਇਨ੍ਹਾਂ 'ਚੋਂ ਪਹਿਲਾ ਭਾਗ ਦਾ ਸਿਰਲੇਖ KGF ਚੈਪਟਰ 1 ਹੋਵੇਗਾ ਜੋ 21 ਦਸੰਬਰ 2018 ਨੂੰ ਰਿਲੀਜ਼ ਹੋਵੇਗਾ।


Tags: KGFYashChapterExcel EntertainmentBollywood Actor

About The Author

manju bala

manju bala is content editor at Punjab Kesari