FacebookTwitterg+Mail

ਬਚਪਨ ਦੀ ਝਲਕ ਦਿਖਾਉਂਦਾ ਹੈ ਖਹਿਰਾ ਸੁਰਜੀਤ ਦਾ ਨਵਾਂ ਗੀਤ 'ਓਹੋ ਨਜ਼ਾਰਾ' (ਵੀਡੀਓ)

khaira sukhjit new song oho nazara
20 February, 2019 02:56:20 PM

ਜਲੰਧਰ (ਬਿਊਰੋ) — ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਪੱਧਰ ਦਿਨੋਂ-ਦਿਨ ਉੱਚਾ ਹੋ ਰਿਹਾ ਹੈ। ਇਸੇ ਲਿਸਟ 'ਚ ਪੰਜਾਬੀ ਗਾਇਕ ਖਹਿਰਾ ਸੁਖਜੀਤ ਦਾ ਨਵਾਂ ਗੀਤ 'ਓਹੋ ਨਜ਼ਾਰਾ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਕਾਫੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਖਹਿਰਾ ਸੁਖਜੀਤ ਦੇ ਇਸ ਗੀਤ ਦੇ ਬੋਲ ਜੀ ਬੱਚਨ ਵਲੋਂ ਲਿਖੇ ਗਏ ਹਨ ਅਤੇ ਗੀਤ ਨੂੰ ਮਿਊਜ਼ਿਕ ਹੈਰੀ ਸ਼ਰਨ ਨੇ ਦਿੱਤਾ ਹੈ। ਖਹਿਰਾ ਸੁਖਜੀਤ ਦੇ 'ਓਹੋ ਨਜ਼ਾਰਾ' ਗੀਤ ਨੂੰ ਪ੍ਰੋਡਿਊਸ ਜੇ. ਆਰ. ਸੇਠੀ ਅਤੇ ਅੰਮਿਤ ਸੇਠੀ ਵਲੋਂ ਕੀਤਾ ਗਿਆ ਹੈ। 


ਦੱਸਣਯੋਗ ਹੈ ਕਿ ਖਹਿਰਾ ਸੁਖਜੀਤ ਦੇ 'ਓਹੋ  ਨਜ਼ਾਰਾ' ਗੀਤ ਦੀ ਵੀਡੀਓ ਦੀ ਮਿਆਦ 5 ਮਿੰਟ 9 ਸੈਕਿੰਡ ਦੀ ਹੈ। ਇਹ ਗੀਤ ਕਾਫੀ ਸੱਭਿਆਚਾਰਕ ਹੈ, ਜਿਸ 'ਚ ਬਚਪਨ ਨੂੰ ਦਿਖਾਇਆ ਗਿਆ ਹੈ। ਇਸ ਗੀਤ ਦੀ ਵੀਡੀਓ 'ਚ ਦੋ ਦੋਸਤਾਂ ਦੀ ਕੈਮਿਸਟਰੀ ਨੂੰ ਪਹਿਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਿਦੇਸ਼ਾਂ 'ਚ ਵਸੇ ਪੰਜਾਬੀ ਵੀਰਾਂ ਵਲੋਂ ਆਪਣੇ ਦੇਸ਼, ਪਿੰਡ ਪ੍ਰਤੀ ਉਨ੍ਹਾਂ ਦੇ ਦਿਲ ਦੇ ਹਾਲ ਨੂੰ ਬਿਆਨ ਕੀਤਾ ਗਿਆ ਹੈ। ਉਮੀਦ ਹੈ ਕਿ ਇਹ ਗੀਤ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗਾ।


Tags: Oho Nazara Khaira Sukhjit G Bachan Punjabi Film Music Album ਮਿਊਜ਼ਿਕ ਅਪਡੇਟਸ

Edited By

Sunita

Sunita is News Editor at Jagbani.