ਜਲੰਧਰ (ਬਿਊਰੋ) - ਸੁਰੀਲੀ ਗਾਇਕੀ ਤੇ ਆਪਣੀ ਸਟਾਈਲਿਸ਼ ਲੁੱਕ ਕਾਰਨ ਸਰੋਤਿਆਂ ਦੀ ਪਸੰਦ ਬਣੇ ਗਾਇਕ ਖਾਨ ਸਾਬ ਅੱਜ ਆਪਣਾ 25ਵਾਂ ਜਨਮਦਿਨ ਮਨਾ ਰਹੇ ਹਨ। ਖਾਨ ਸਾਬ ਦਾ ਜਨਮ 8 ਜੂਨ 1994 ਨੂੰ ਪਿੰਡ ਭੰਡਾਲ ਡੋਨਾ, ਕਪੂਰਥਲਾ 'ਚ ਹੋਇਆ। ਖਾਨ ਸਾਬ ਦਾ ਅਸਲ ਨਾ ਇਮਰਾਨ ਖਾਨ ਹੈ। ਗਾਇਕ ਗੈਰੀ ਸੰਧੂ ਨੇ ਉਨ੍ਹਾਂ ਨੂੰ ਖਾਨ ਸਾਬ ਦਾ ਨਾਂ ਦਿੱਤਾ ।
ਗਾਇਕੀ 'ਚ ਆਉੇਣ ਤੋਂ ਪਹਿਲਾ ਖਾਨ ਸਾਬ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਘਰ ਦੀ ਆਰਥਿਕ ਹਾਲਤ ਮਾੜੀ ਹੋਣ ਦੇ ਬਾਵਜੂਦ ਖਾਨ ਸਾਬ ਨੇ ਹੌਂਸਲਾ ਨਹੀ ਹਾਰਿਆ। ਖਾਨ ਸਾਬ ਦਾ ਪਹਿਲਾ ਗੀਤ 'ਰਿਮ ਝਿਮ' ਸੀ, ਜਿਸ ਨੇ ਖਾਨ ਸਾਬ ਨੂੰ ਬੁਲੰਦੀਆਂ 'ਤੇ ਪਹੁੰਚਾ ਦਿੱਤਾ। ਇਸ ਤੋਂ ਬਾਅਦ ਆਏ ਗੀਤ 'ਬੇਕਦਰਾਂ', 'ਸੱਜਣਾ', 'ਜਿੰਦਗੀ ਤੇਰੇ ਨਾਲ', 'ਨਰਾਜ਼ਗੀ' ਤੇ 'ਛੱਲਾ' ਹੋਰ ਵੀ ਕਈ ਹਿੱਟ ਗੀਤ ਖਾਨ ਸਾਬ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ।
ਖਾਨ ਸਾਬ ਪੰਜਾਬੀ ਫਿਲਮ 'ਮੰਜੇ ਬਿਸਤਰੇ' ਲਈ ਵੀ ਪਲੇਅਬੈਕ ਗੀਤ 'ਕਸੂਰ' ਵੀ ਗਾ ਚੁੱਕੇ ਹਨ। ਆਪਣੇ ਗਾਇਕੀ ਦੇ ਇਸ ਕਰੀਅਰ ਕਦੇ ਵੀ ਕੋਈ ਮਾੜਾ ਗੀਤ ਨਹੀਂ ਗਾਇਆ। ਖਾਨ ਸਾਬ ਦੀ ਗਾਇਕੀ ਦਾ ਹਰ ਮੁਰੀਦ ਹਰ ਵਰਗ ਦੇ ਸਰੋਤੇ ਹਨ। ਗਾਇਕੀ 'ਚ ਖਾਨ ਸਾਬ ਦੀ ਪ੍ਰੇਰਨਾ ਮਰਹੂਮ ਉਸਤਾਦ ਨੁਸਰਤ ਫਤਿਹ ਅਲੀ ਖਾਨ ਹੈ। ਖਾਨ ਸਾਬ ਉਨ੍ਹਾਂ ਦੀ ਗਾਇਕੀ ਦੇ ਮੁਰੀਦ ਹਨ। ਖਾਨ ਸਾਬ ਦੀ ਗਾਇਕੀ 'ਚ ਸੂਫੀਆਨਾ ਰੰਗਤ ਹੁੰਦੀ ਹੈ।
ਉਹ ਅਕਸਰ ਸਟੇਜਾਂ 'ਤੇ ਸੂਫੀਆਨਾ ਕਲਾਮ ਤੇ ਕਵਾਲੀ ਗਾਇਕੀ ਗਾਉਂਦੇ ਨਜ਼ਰ ਆਉਂਦੇ ਹਨ। ਖਾਨ ਸਾਬ ਨੂੰ ਪੰਜਾਬੀ ਗਾਇਕੀ 'ਚ ਸਥਾਪਿਤ ਕਰਨ ਲਈ ਗਾਇਕ ਗੈਰੀ ਸੰਧੂ ਦਾ ਵੱਡਾ ਹੱਥ ਹੈ। ਇਸ ਗੱਲ ਦਾ ਜ਼ਿਕਰ ਅਕਸਰ ਖਾਨ ਸਾਬ ਕਰਦੇ ਹਨ।
