FacebookTwitterg+Mail

ਖਾਨ ਸਾਬ ਦੇ ਨਵੇਂ ਗੀਤ 'ਨਾਰਾਜ਼ਗੀ' ਦਾ ਪੋਸਟਰ ਤੇ ਟੀਜ਼ਰ ਹੋਇਆ ਰਿਲੀਜ਼ (ਵੀਡੀਓ)

khan saab narazgi
21 August, 2018 02:13:17 PM

ਜਲੰਧਰ (ਬਿਊਰੋ)— 'ਜ਼ਿੰਦਗੀ ਤੇਰੇ ਨਾਲ' ਵਰਗਾ ਜ਼ਬਰਦਸਤ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾ ਚੁੱਕੇ ਗਾਇਕ ਖਾਨ ਸਾਬ ਮੁੜ ਆਪਣੇ ਦਰਸ਼ਕਾਂ 'ਤੇ ਆਪਣੀ ਗਾਇਕੀ ਦਾ ਜਾਦੂ ਚਲਾਉਣ ਵਾਲੇ ਹਨ। ਖਾਨ ਸਾਬ ਦਾ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਨਾਂ ਹੈ 'ਨਾਰਾਜ਼ਗੀ'। ਇਸ ਗੀਤ ਦਾ ਪੋਸਟਰ ਤੇ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਟੀਜ਼ਰ 'ਚ ਗੀਤ ਦੇ ਬੋਲ ਸੁਣਨ ਨੂੰ ਮਿਲ ਰਹੇ ਹਨ, ਜੋ ਇਸ ਤਰ੍ਹਾਂ ਹਨ—

'ਦੋ ਪਲ ਦੀ ਨਾਰਾਜ਼ਗੀ
ਇਕ ਪਲ 'ਚ ਮਿਟ ਜਾਏ
ਜੇ ਤੂੰ ਇਕ ਵਾਰੀ ਆ ਕੇ
ਮੇਰੇ ਸੀਨੇ ਨਾਲ ਲਿਪਟ ਜਾਏ'

ਗੀਤ ਦੇ ਬੋਲ ਨਿਰਮਾਣ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਲਵੀ ਅਖਤਰ ਨੇ ਦਿੱਤਾ ਹੈ। ਗੀਤ ਦੀ ਵੀਡੀਓ ਪ੍ਰਿੰਸ 810 ਵਲੋਂ ਬਣਾਈ ਗਈ ਹੈ, ਜਿਹੜੀ ਬਹੁਤ ਜਲਦ ਫਰੈੱਸ਼ ਮੀਡੀਆ ਰਿਕਾਰਡਸ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕਰ ਦਿੱਤੀ ਜਾਵੇਗੀ।


Tags: Khan Saab Narazgi Nirmaan Lovey Akhtar Prince 810 Fresh Media Records

Edited By

Rahul Singh

Rahul Singh is News Editor at Jagbani.