FacebookTwitterg+Mail

ਟੁੱਟੇ ਦਿਲਾਂ ਦੀਆਂ ਤਰਜ਼ਾਂ ਨੂੰ ਛੇੜਦਾ ਹੈ ਖਾਨ ਸਾਬ ਦਾ ਗੀਤ 'ਦੂਰ ਤੇਰੇ ਤੋਂ' (ਵੀਡੀਓ)

khan saab new song door tere toh
04 September, 2019 10:20:24 AM

ਜਲੰਧਰ (ਬਿਊਰੋ) — ਪੰਜਾਬੀ ਮਸ਼ਹੂਰ ਗਾਇਕ ਖਾਨ ਸਾਬ ਦਾ ਨਵਾਂ ਗੀਤ 'ਦੂਰ ਤੇਰੇ ਤੋਂ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਖਾਨ ਸਾਬ ਨੇ ਆਪਣੀ ਦਰਦ ਭਰੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਉਨ੍ਹਾਂ ਨੇ ਇਕ ਮੁਟਿਆਰ ਦੇ ਪੱਖੋਂ ਗਾਇਆ ਹੈ, ਜਿਸ ਨੂੰ ਆਪਣੇ ਬੈਸਟ ਫਰੈਂਡ ਨਾਲ ਪਿਆਰ ਹੋ ਜਾਂਦਾ ਹੈ ਪਰ ਉਹ ਆਪਣੇ ਦਿਲ ਦੀ ਗੱਲ ਦੱਸ ਨਹੀਂ ਪਾਉਂਦੀ। ਮੁਟਿਆਰ ਦੇ ਦਰਦ ਨੂੰ ਖਾਨ ਸਾਬ ਨੇ ਬਹੁਤ ਹੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ। ਇਸ ਗੀਤ ਦੇ ਬੋਲ ਤੇ ਵੀਡੀਓ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਹੇ ਹਨ।

ਦੱਸ ਦਈਏ ਕਿ 'ਦੂਰ ਤੇਰੇ ਤੋਂ' ਗੀਤ ਦੇ ਬੋਲ ਨਵਜੀਤ ਸਿੰਘ ਤੇ ਏਜਾਜ਼ ਨੇ ਮਿਲ ਕੇ ਲਿਖੇ ਹਨ, ਜਿਸ ਨੂੰ ਮਿਊਜ਼ਿਕ ਗੋਲਡ ਬੁਆਏ ਤੇ ਖਾਨ ਸਾਬ ਨੇ ਮਿਲਕੇ ਦਿੱਤਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।


Tags: Door Tere TohKhan SaabNew SongGoldboySukh DhillonPunjabi Singer

Edited By

Sunita

Sunita is News Editor at Jagbani.