FacebookTwitterg+Mail

ਰਿਲੀਜ਼ ਹੋਇਆ 'ਖਾਨਦਾਨੀ ਸ਼ਫਾਖਾਨਾ' ਦਾ ਨਵਾਂ ਗੀਤ 'ਸਾਂਸ ਤੋ ਲੇ ਲੇ'

khandaani shafakhana   song  saans toh le le
31 July, 2019 04:50:00 PM

ਮੁੰਬਈ(ਬਿਊਰੋ)— ਪਿਛਲੇ ਕਾਫੀ ਦਿਨਾਂ ਤੋਂ ਸੋਨਾਕਸ਼ੀ ਸਿਨਹਾ, ਵਰੁਣ ਸ਼ਰਮਾ ਤੇ ਬਾਦਸ਼ਾਹ ਸਟਾਰਰ ਫਿਲਮ 'ਖਾਨਦਾਨੀ ਸ਼ਫਾਖਾਨਾ' ਚਰਚਾ 'ਚ ਹੈ। ਇਸ ਫਿਲਮ ਦਾ ਟਰੇਲਰ ਲਾਂਚ ਹੁੰਦੇ ਹੀ ਸੋਨਾਕਸ਼ੀ ਦੇ ਫੈਨਜ਼ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦੇ ਟਰੇਲਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ ਅਤੇ ਹੁਣ ਇਸ ਫਿਲਮ ਦਾ ਇਕ ਹੋਰ ਪੇਪੀ ਸਾਂਗ 'ਸਾਂਸ ਤੋ ਲੇ ਲੇ' ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗੀਤ ਨੂੰ ਬਾਦਸ਼ਾਹ ਨੇ ਹੀ ਗਾਇਆ ਹੈ। ਗੀਤ ਦੇ ਵੀਡੀਓ 'ਚ ਸੋਨਾਕਸ਼ੀ ਦੇ ਕਰੈਕਟਰ ਬੇਬੀ ਬੇਦੀ ਨੂੰ ਮਜ਼ੇਦਾਰ ਢੰਗ ਨਾਲ ਇੰਟਰੋਡਿਊਸ ਕੀਤਾ ਗਿਆ ਹੈ।

ਸੋਨਾਕਸ਼ੀ ਨੇ ਵੀ ਇਸ ਗੀਤ ਦਾ ਲਿੰਕ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। 'ਖਾਨਦਾਨੀ ਸ਼ਫਾਖਾਨਾ' ਦਾ ਡਾਇਰੈਕਸ਼ਨ ਸ਼ਿਲਪੀ ਦਾਸਗੁਪਤਾ ਨੇ ਕੀਤਾ ਹੈ ਅਤੇ ਇਹ ਫਿਲਮ 2 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਤੋਂ ਇਲਾਵਾ ਸੋਨਾਕਸ਼ੀ ਸਿਨਹਾ 15 ਅਗਸਤ ਨੂੰ ਰਿਲੀਜ਼ ਹੋਣ ਵਾਲੀ ਅਕਸ਼ੇ ਕੁਮਾਰ ਦੀ ਫਿਲਮ 'ਮਿਸ਼ਨ ਮੰਗਲ' ਤੇ ਸਲਮਾਨ ਖਾਨ ਦੀ ਫਿਲਮ 'ਦਬੰਗ 3' 'ਚ ਵੀ ਦਿਖਾਈ ਦੇਵੇਗੀ।


Tags: Khandaani ShafakhanaSaans Toh Le LeSonakshi SinhaVarun Sharma Priyansh JoraBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari