FacebookTwitterg+Mail

'ਖਾਨਦਾਨੀ ਸ਼ਫਾਖਾਨਾ' 'ਤੇ ਦਿੱਲੀ ਹਾਈ ਕੋਰਟ ਦਾ ਹੁਕਮ, ਪਹਿਲਾਂ ਇਹ ਫਿਲਮ ਸੈਕਸਾਲੋਜਿਸਟ ਦੇਖਣਗੇ

khandaani shafakhana
25 July, 2019 04:03:24 PM

ਨਵੀਂ ਦਿੱਲੀ(ਬਿਊਰੋ)- ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਸਟਾਰਰ ਫਿਲਮ 'ਖਾਨਦਾਨੀ ਸ਼ਫਾਖਾਨਾ' 2 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਦਿੱਲੀ ਹਾਈਕੋਰਟ ਨੇ ਫਿਲਮ ਲੈ ਕੇ ਫੈਸਲਾ ਸੁਣਾਇਆ ਹੈ। ਦਿੱਲੀ ਹਾਈਕੋਰਟ ਨੇ ਸੁਪਰ ਕੈਸੇਟਸ ਪ੍ਰਾਈਵੇਟ ਲਿਮਟਿਡ (ਟੀ. ਸੀਰੀਜ਼) ਅਧੀਨ ਬਿਜ਼ਨੈੱਸ ਕਰਨ ਵਾਲੀ ਕੰਪਨੀ ਨੂੰ ਇਹ ਨਿਰਦੇਸ਼ ਦਿੱਤਾ ਹੈ ਕਿ ਫਿਲਮ 'ਖਾਨਦਾਨੀ ਸ਼ਫਾਖਾਨਾ' ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਦਿੱਲੀ ਆਧਾਰਿਤ ਉਸ ਸੈਕਸਾਲੋਜਿਸਟ ਨੂੰ ਵਿਖਾਈ ਜਾਵੇ, ਜਿਨ੍ਹਾਂ ਨੇ ਫਿਲਮ 'ਤੇ ਉਨ੍ਹਾਂ ਦੇ ਕਿੱਤੇ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ ਹੈ।
Punjabi Bollywood Tadka
ਮਾਣਯੋਗ ਜੱਜ ਰਾਜੀਵ ਸਹਾਏ ਨੇ ਸੁਪਰ ਕੈਸੇਟਸ ਨੂੰ ਇਹ ਫਿਲਮ ਉਕਤ ਸੈਕਸਾਲੋਜਿਸਟ ਨੂੰ 26 ਜੁਲਾਈ ਨੂੰ ਦਿਖਾਉਣ ਲਈ ਕਿਹਾ ਤਾਂ ਜੋ ਜੇ ਸਚਮੁੱਚ ਫਿਲਮ 'ਚ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਗੱਲ ਇਸ 'ਚ ਨਜ਼ਰ ਆਉਂਦੀ ਹੈ ਤਾਂ 29 ਜੁਲਾਈ ਨੂੰ ਇਸ ਬਾਰੇ ਸੁਣਵਾਈ ਕੀਤੀ ਜਾ ਸਕੇ।


Tags: Khandaani ShafakhanaDelhi High CourtT-SeriesJustice Rajiv SahaiSexologist

About The Author

manju bala

manju bala is content editor at Punjab Kesari