FacebookTwitterg+Mail

ਡੌਲੀ ਬਿੰਦਰਾ 'ਤੇ ਜਿਮ ਕਰਮਚਾਰੀ ਨੂੰ ਧਮਕਾਉਣ ਅਤੇ ਬਦਸਲੂਕੀ ਦਾ ਦੋਸ਼

khar police files complaint against dolly bindra
16 February, 2019 08:45:23 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਅਤੇ ਰਿਐਲਟੀ ਟੀ. ਵੀ. ਸ਼ੋਅ 'ਬਿੱਗ ਬੌਸ' 'ਚ ਨਜ਼ਰ ਆ ਚੁੱਕੀ ਡੌਲੀ ਬਿੰਦਰਾ 'ਤੇ ਜਿਮ ਕਰਮਚਾਰੀ ਨੂੰ ਧਮਕਾਉਣ ਅਤੇ ਉਸ ਨਾਲ ਬਦਸਲੂਕੀ ਕਰਨ ਦੇ ਦੋਸ਼ 'ਚ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਮੁੰਬਈ ਦੇ ਖਾਰ ਪੁਲਸ ਸਟੇਸ਼ਨ 'ਚ ਦਰਜ ਕੀਤਾ ਗਿਆ ਹੈ। ਮੀਡੀਆ 'ਚ ਆਈ ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਪੁਲਸ ਛੇਤੀ ਹੀ ਡੌਲੀ ਨੂੰ ਇਕ ਨੋਟਿਸ ਭੇਜ ਕੇ ਉਸ ਨੂੰ ਪੇਸ਼ ਹੋਣ ਲਈ ਕਹੇਗੀ, ਜਿਥੇ ਉਸ ਤੋਂ ਇਸ ਵਿਵਾਦ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।

ਰਿਪੋਰਟ ਮੁਤਾਬਕ ਡੌਲੀ ਖਿਲਾਫ ਮਿਲੀ ਸ਼ਿਕਾਇਤ ਨੂੰ ਪੁਲਸ ਨੇ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਉਸ ਤਹਿਤ ਕੇਸ ਦਰਜ ਕੀਤਾ ਗਿਆ ਹੈ।


Tags: Dolly Bindra Bollywood Celebrity News in Punjabi Khar Police Files Bigg Boss ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.