FacebookTwitterg+Mail

ਜੌਰਡਨ ਸੰਧੂ ਤੇ ਦਿਲਜੋਤ ਦੀ ਫਿਲਮ 'ਖਤਰੇ ਦਾ ਘੁੱਗੂ' ਇਸ ਦਿਨ ਹੋਵੇਗੀ ਰਿਲੀਜ਼

khatre da ghuggu will be releasing on 10 january 2020
14 September, 2019 09:51:33 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਜੌਰਡਨ ਸੰਧੂ ਤੇ ਅਦਾਕਾਰਾ ਦਿਲਜੋਤ ਦੀ ਮੋਸਟ ਅਵੇਟਡ ਫਿਲਮ 'ਖਤਰੇ ਦਾ ਘੁੱਗੂ' ਦੀ ਰਿਲੀਜ਼ਿੰਗ ਡੇਟ ਸਾਹਮਣੇ ਆ ਚੁੱਕੀ ਹੈ। ਇਹ ਫਿਲਮ ਅਗਲੇ ਸਾਲ 10 ਜਨਵਰੀ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਸਿਨੇਮੈਟੋਗ੍ਰਾਫਰ ਤੇ ਨਿਰਦੇਸ਼ਕ ਸ਼ਿਵਤਾਰ ਸ਼ਿਵ ਆਪਣੀ ਆਉਣ ਵਾਲੀ ਫਿਲਮ 'ਖਤਰੇ ਦਾ ਘੁੱਗੂ' ਨੂੰ ਲੈ ਕੇ ਕਾਫੀ ਉਤਸਾਹਿਤ ਨਜ਼ਰ ਆ ਰਹੇ ਹਨ। ਇਸ ਫਿਲਮ 'ਚ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ ਜੌਰਡਨ ਸੰਧੂ, ਜੋ ਕੇ ਫਤਿਹ ਅੰਬਰਸਰੀਆ ਦੇ ਕਿਰਦਾਰ 'ਚ ਅਤੇ ਖੂਬਸੂਰਤ ਅਦਾਕਾਰਾ ਦਿਲਜੋਤ ਜੋ ਕਿ ਮੀਤ ਨਾਂ ਦੀ ਮੁਟਿਆਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।


ਦੱਸਣਯੋਗ ਹੈ ਕਿ ਫਿਲਮ 'ਖਤਰੇ ਦਾ ਘੁੱਗੂ' 'ਚ ਪਿਆਰ-ਮੁਹੱਬਤ ਵਰਗਾ ਦਿਲਚਸਪ ਐਂਗਲ ਦੇਖਣ ਨੂੰ ਮਿਲੇਗਾ। ਦੋਵੇਂ ਅਦਾਕਾਰ ਪਹਿਲੀ ਵਾਰ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਫਿਲਮ 'ਚ ਉਨ੍ਹਾਂ ਨਾਲ ਬੀ. ਐੱਨ. ਸ਼ਰਮਾ ਅਤੇ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ। 'ਖਤਰੇ ਦਾ ਘੁੱਗੂ' ਨੂੰ ਅਨੰਤਾ ਫਿਲਮਸ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਸ਼ਿਵਤਾਰ ਸ਼ਿਵ ਤੇ ਅਮਨ ਚੀਮਾ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ।


Tags: Khatre Da GhugguJordan ShandhuDiljotBN SharmaShivtar ShivAman Cheema

Edited By

Sunita

Sunita is News Editor at Jagbani.