FacebookTwitterg+Mail

'ਖਤਰੋਂ ਕੇ ਖਿਲਾੜੀ 9' ਤੋਂ ਬਾਅਦ ਇਸ ਸ਼ੋਅ 'ਚ ਨਜ਼ਰ ਆਵੇਗੀ ਭਾਰਤੀ

khatron ke khiladi 9
11 March, 2019 09:54:07 AM

ਜਲੰਧਰ(ਬਿਊਰੋ)— ਕਾਮੇਡੀਅਨ ਭਾਰਤੀ ਸਿੰਘ 'ਖਤਰੋਂ ਕੇ ਖਿਲਾੜੀ 9' ਅਤੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਆਉਣ ਤੋਂ ਬਾਅਦ ਹੁਣ ਜਲਦ ਹੀ ਸ਼ੋਅ 'ਖਤਰਾ ਖਤਰਾ ਖਤਰਾ' 'ਚ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਇਸ ਸ਼ੋਅ ਦਾ ਇਕ ਪ੍ਰੋਮੋ ਸਾਹਮਣੇ ਆਇਆ ਸੀ। ਹੁਣ ਭਾਰਤੀ ਦੇ ਸਭ ਤੋਂ ਵਧੀਆ ਦੋਸਤ ਕਪਿਲ ਸ਼ਰਮਾ ਨੇ ਸ਼ੋਅ ਦਾ ਪ੍ਰੋਮੋ ਸ਼ੇਅਰ ਕਰਕੇ ਭਾਰਤੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।


ਕਪਿਲ ਨੇ ਪੋਸਟ ਸ਼ੇਅਰ ਕਰ ਲਿਖਿਆ,''ਸਾਡੀ ਭਾਰਤੀ ਦਾ ਇਕ ਨਵਾਂ ਸ਼ੋਅ ਆ ਰਿਹਾ ਹੈ... ਇਸ ਨੂੰ ਸ਼ੋਅ ਦੀਆਂ ਵਧਾਈਆਂ।'' ਜਾਣਕਾਰੀ ਲਈ ਦੱਸ ਦੇਈਏ ਕਿ ਇਹ ਸ਼ੋਅ ਕਲਰਸ ਟੀ.ਵੀ. 'ਤੇ 11 ਮਾਰਚ ਨੂੰ ਸ਼ੁਰੂ ਹੋਵੇਗਾ। ਦੱਸ ਦੇਈਏ ਕਿ ਇਸ ਸ਼ੋਅ 'ਚ ਭਾਰਤੀ ਤੋਂ ਇਲਾਵਾ ਉਨ੍ਹਾਂ ਦੇ ਪਤੀ ਹਰਸ਼, ਵਿਕਾਸ ਗੁਪਤਾ, ਆਦਿੱਤਿਆ ਨਾਰਾਇਣ ਅਤੇ ਜੈਸਮੀਨ ਭਸੀਨ ਵਰਗੇ ਕਲਾਕਾਰ ਨਜ਼ਰ ਆਉਣਗੇ।


Tags: Khatron Ke Khiladi 9 Bharti Singh Kapil Sharma Khatra Khatra Khatra TV Celebs Punjabi News ਟੈਲੀਵਿਜ਼ਨ ਸਮਾਚਾਰ

Edited By

Manju

Manju is News Editor at Jagbani.