ਮੁੰਬਈ(ਬਿਊਰੋ)— ਰੋਹਿਤ ਸ਼ੈਟੀ ਦੇ ਸ਼ੋਅ 'ਖਤਰੋਂ ਕੇ ਖਿਲਾੜੀ 9' ਦੀ ਸ਼ੂਟਿੰਗ ਕਾਫੀ ਜ਼ੋਰਾਂ ਨਾਲ ਹੋ ਰਹੀ ਹੈ। ਸ਼ੋਅ ਤੋਂ ਆਏ ਦਿਨ ਕੋਈ ਨਾ ਕੋਈ ਖਬਰ ਸਾਹਮਣੇ ਆ ਹੀ ਜਾਂਦੀ ਹੈ। ਸ਼ੋਅ ਦੀ ਸ਼ੂਟਿੰਗ ਅਰਜਨਟੀਨਾ 'ਚ ਹੋ ਰਹੀ ਹੈ, ਜਿਸ 'ਚੋਂ ਹੁਣ ਹਰਸ਼ ਲਿੰਬਾਚੀਆ, ਅਵਿਕਾ ਗੌਰ, ਸ੍ਰੀਸੰਤ, ਜੇਨ ਇਮਾਮ ਆਊਟ ਹੋ ਚੁੱਕੇ ਹਨ।
ਹਾਲ ਹੀ 'ਚ ਸ਼ੋਅ ਨਾਲ ਜੁੜੀ ਇਕ ਹੋਰ ਖਬਰ ਸਾਹਮਣੇ ਆਈ ਹੈ ਕਿ ਸ਼ੋਅ 'ਚ ਹਿੱਸਾ ਲੈ ਰਹੀ ਰੋਬੋਟ ਬਹੂ ਯਾਨੀ ਰਿਧਿਮਾ ਪੰਡਿਤ ਨੇ ਲਗਾਤਾਰ 18-19 ਘੰਟੇ ਸਟੰਟ ਸ਼ੂਟ ਕੀਤਾ ਹੈ। ਇਸ ਦੀ ਜਾਣਕਾਰੀ ਰਿਧਿਮਾ ਨੇ ਖੁਦ ਦਿੱਤੀ ਹੈ। ਉਸ ਨੇ ਕਿਹਾ, “ਸਟੰਟ ਆਸਾਨ ਨਹੀਂ ਹੁੰਦੇ ਤੇ ਕਦੇ-ਕਦੇ ਤੁਸੀਂ ਹਾਰਨਾ ਚਾਹੁੰਦੇ ਹੋ ਪਰ ਮੈਂ ਅਜਿਹੀ ਨਹੀਂ ਹਾਂ। ਹਾਲ ਹੀ 'ਚ ਹੋਏ ਸਟੰਟ 'ਚ ਮੈਂ 18-19 ਘੰਟੇ ਚਿਲਾਈ ਹਾਂ।
ਸਟੰਟ ਕੁਝ ਅਜਿਹਾ ਸੀ, ਜੋ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਸਰੀਰ ਇਸ ਨੂੰ ਖਿੱਚ ਪਾਵੇਗਾ ਅਤੇ ਮੈਂ ਕਾਫੀ ਥੱਕ ਗਈ ਸੀ। ਇਸ ਸਟੰਟ ਦੇ ਅੰਤ ਤੱਕ ਮੈਂ ਜੋਂਬੀ ਦੀ ਤਰ੍ਹਾਂ ਹੋ ਗਈ ਸੀ।''
ਰਿਧਿਮਾ ਦੇ ਨਾਲ-ਨਾਲ ਭਾਰਤੀ ਸਿੰਘ ਤੇ ਜੈਸਮੀਨ ਭਾਸੀਨ ਵੀ ਅਜੇ ਤੱਕ ਇਸ ਸ਼ੋਅ ਦਾ ਹਿੱਸਾ ਹਨ ਅਤੇ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ। ਸ਼ੋਅ ਦੇ ਆਨ-ਏਅਰ ਹੋਣ ਦੀ ਤਾਰੀਖ ਅਜੇ ਸਾਹਮਣੇ ਨਹੀਂ ਆਈ ਪਰ ਮੇਕਰਸ ਇਸ ਨੂੰ ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ' ਤੋਂ ਬਾਅਦ ਸ਼ੁਰੂ ਕਰਨ ਸੀ ਸੋਚ ਰਹੇ ਹਨ।