FacebookTwitterg+Mail

ਭੋਜਪੁਰੀ ਸਟਾਰ ਖੇਸਾਰੀ ਲਾਲ 'ਤੇ ਹਮਲਾ, ਵੀਡੀਓ ਰਾਹੀਂ ਦਿੱਤੀ ਜਾਣਕਾਰੀ

khesari lal yadav
29 October, 2018 05:50:58 PM

ਮੁੰਬਈ (ਬਿਊਰੋ)— ਭੋਜਪੁਰੀ ਫਿਲਮਾਂ ਦੇ ਮੰਨੇ-ਪ੍ਰਮੰਨੇ ਅਭਿਨੇਤਾ ਸ਼ਤਰੂਘਨ ਯਾਦਵ ਉਰਫ ਖੇਸਾਰੀ ਲਾਲ ਯਾਦਵ ਦੇ ਇਕ ਪ੍ਰੋਗਰਾਮ 'ਚ ਹੰਗਾਮਾ ਖੜਾ ਹੋ ਗਿਆ। ਜਾਣਕਾਰੀ ਮੁਤਾਬਕ ਸੁਕਮਾ ਸ਼ਹੀਦਾਂ ਦੇ ਨਾਂ 'ਤੇ ਆਯੋਜਿਤ ਇਸ ਪ੍ਰੋਗਰਾਮ 'ਚ ਭੰਨ-ਤੋੜ ਹੋਈ ਅਤੇ ਖੇਸਾਰੀ ਲਾਲ ਯਾਦਵ ਦੀ ਗੱਡੀ 'ਤੇ ਸ਼ਰਾਰਤੀ ਅਨਸਰਾਂ ਨੇ ਹਮਲਾ ਕੀਤਾ। ਵੈਸ਼ਾਲੀ ਜ਼ਿਲੇ ਦੇ ਬਿਦੂਪੁਰ ਥਾਨਾ ਖੇਤਰ 'ਚ ਐਤਵਾਰ ਕਰੀਬ 12 ਵਜੇ ਇਹ ਘਟਨਾ ਹੋਈ। ਹੰਗਾਮਾ ਕਿਸ ਵਜ੍ਹਾ ਹੋਇਆ, ਹਾਲਾਂਕਿ ਇਸ ਮਾਮਲੇ 'ਚ ਕੋਈ ਖਾਸ ਜਾਣਕਾਰੀ ਨਹੀਂ ਮਿਲੀ ਪਰ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਕੁਝ ਲੋਕਾਂ ਵਲੋਂ ਹਮਲਾ ਕੀਤਾ ਗਿਆ। ਗੁੱਸੇ 'ਚ ਆਏ ਲੋਕਾਂ ਦੇ ਇਸ ਸਮੂਹ ਨੇ ਮੰਚ 'ਤੇ ਕੁਰਸੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਖੇਸਾਰੀ ਲਾਲ ਯਾਦਵ ਨੂੰ ਪ੍ਰੋਗਰਾਮ ਪੂਰਾ ਕੀਤੇ ਬਿਨਾਂ ਹੀ ਮੰਚ ਤੋਂ ਜਾਣਾ ਪਿਆ।

ਖੇਸਾਰੀ ਲਾਲ ਯਾਦਵ ਨੇ ਆਪਣੇ ਅਧਿਕਾਰਕ ਫੇਸਬੁੱਕ ਅਕਾਊਂਟ ਰਾਹੀਂ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਪੂਰੀ ਘਟਨਾ ਦਾ ਜ਼ਿਕਰ ਕੀਤਾ ਹੈ। 23 ਮਿੰਟ 26 ਸੈਕਿੰਡ ਦੀ ਇਸ ਵੀਡੀਓ 'ਚ ਖੇਸਾਰੀ ਨੇ ਕਿਹਾ ਕਿ ਉਸ 'ਤੇ ਪਥਰਾਅ ਕੀਤਾ ਗਿਆ। ਖੇਸਾਰੀ ਨੇ ਕਿਹਾ ਕਿ ਜੇਕਰ ਮਾਰਨਾ ਹੈ ਤਾਂ ਮੈਨੂੰ ਮਾਰ ਦਿਓ ਪਰ ਮੇਰੀ ਵਜ੍ਹਾ ਲੋਕਾਂ ਨੂੰ ਪ੍ਰੇਸ਼ਾਨ ਨਾ ਕਰੋ। ਖੇਸਾਰੀ ਨੇ ਆਪਣੀ ਫੇਸਬੁੱਕ ਵੀਡੀਓ 'ਚ ਕਿਹਾ ਕਿ ਉਸ ਦੀ ਗੱਡੀ 'ਤੇ ਘੱਟ ਤੋਂ ਘੱਟ 200 ਪੱਥਰ ਸੁੱਟੇ ਗਏ ਅਤੇ ਉਸ ਦੀ ਗੱਡੀ ਦੇ ਸ਼ੀਸ਼ੇ ਵੀ ਤੋੜੇ ਗਏ। ਉਨ੍ਹਾਂ ਕਿਹਾ ਕਿ ਉਸ ਦੀ ਵਜ੍ਹਾ ਕਈ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਹੈ। ਖੇਸਾਰੀ ਨੇ ਕਿਹਾ ਕਿ ਉਹ ਉਸ ਪ੍ਰੋਗਰਾਮ 'ਚ ਸ਼ਹੀਦਾਂ ਦੇ ਸਨਮਾਨ ਲਈ ਗਏ ਸਨ ਨਾ ਕਿ ਉੱਥੇ ਅਸ਼ਲੀਲਤਾ ਫੈਲਾਉਣ।


Tags: Khesari Lal Yadav Facebook Attack Event Stage Bhojpuri Actor

Edited By

Kapil Kumar

Kapil Kumar is News Editor at Jagbani.