ਮੁੰਬਈ— ਟੀ. ਵੀ. ਦਾ ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ-7', ਜੋ ਕਿ ਗਾਇਕੀ ਦੇ ਖੇਤਰ 'ਚ ਆ ਰਹੇ ਨਵੇਂ ਚਿਹਰਿਆਂ ਲਈ ਬਹੁਤ ਵਧੀਆ ਪਲੇਟਫਾਰਮ ਹੈ, ਇਸ ਸ਼ੋਅ ਦੇ ਟਾਪ-3 'ਚ ਪਹੁੰਚ ਚੁੱਕਿਆ ਮੁਕਤਸਰ ਦਾ ਗੱਭਰੂ ਜਵਾਨ ਗਾਇਕ ਖੁਦਾਬਖਸ਼ ਦਾ ਆਪਣੇ ਜੱਦੀ ਪਿੰਡ ਬਾਦਲ ਪਹੁੰਚਣ 'ਤੇ ਫੁੱਲਾਂ ਦਾ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਉਸ ਨਾਲ ਉਸ ਦੇ ਪਰਿਵਾਰਕ ਮੈਂਬਰ ਵੀ ਮੌਜੂਦਸਨ। ਇਸ ਖੁਸ਼ੀ 'ਚ ਲੋਕਾਂ ਨੇ ਖੁਦਾਬਖਸ਼ ਨਾਲ ਸੈਲਫੀਆਂ ਲਈਆਂ।
ਇਸ ਮੌਕੇ 'ਤੇ ਖੁਦਾਬਖਸ਼ ਨੇ ਪਿੰਡ ਵਾਸੀਆਂ ਦੇ ਕਹਿਣ 'ਤੇ ਗੀਤ ਸੁਣਾ ਕੇ ਸਭ ਦਾ ਦਿਲ ਮੋਹਿਆ ਲਿਆ, ਨਾਲ ਹੀ ਬਖਸ਼ ਨੇ ਕਿਹਾ, ''ਮੇਰੇ ਨਾਲ ਪੂਰੇ ਦੇਸ਼ ਵਾਸੀਆਂ ਦਾ ਸਹਿਯੋਗ ਹੈ, ਪ੍ਰਮਾਤਮਾ ਨੇ ਚਾਹਿਆ ਤਾਂ ਮੈਂ ਜਿੱਤ ਕੇ ਵਾਪਸ ਆਵਾਂਗਾ।'' ਨਾਲ ਹੀ ਉਸ ਨੇ ਆਪਣੇ ਪ੍ਰਸੰਸ਼ਕਾਂ ਨੂੰ ਵੱਧ ਤੋਂ ਵੱਧ ਵੋਟ ਦੇਣ ਦੀ ਅਪੀਲ ਕੀਤੀ ਤਾਂ ਕਿ ਉਹ ਜਿੱਤ ਕੇ ਆਪਣੇ ਪਿੰਡ ਵਾਸੀਆਂ ਦਾ ਨਾਂ ਰੋਸ਼ਨ ਕਰ ਸਕੇ ਅਤੇ ਉਨ੍ਹਾਂ ਦਾ ਸੁਪਨਾ ਪੂਰਾ ਕਰ ਸਕੇ।