FacebookTwitterg+Mail

ਬਚਪਨ 'ਚ ਅਜਿਹੀ ਦਿਖਦੀ ਸੀ ਸ਼੍ਰੀਦੇਵੀ ਦੀ ਲਾਡਲੀ, ਜਾਹਨਵੀ ਨੇ ਸ਼ੇਅਰ ਕੀਤੀ ਤਸਵੀਰ

khushi kapoor
28 April, 2018 03:18:55 PM

ਮੁੰਬਈ (ਬਿਊਰੋ)— ਜਾਹਨਵੀ ਕਪੂਰ ਦਾ ਆਪਣੀ ਭੈਣ ਖੁਸ਼ੀ ਕਪੂਰ ਨਾਲ ਬਹੁਤ ਜ਼ਿਆਦਾ ਪਿਆਰ ਹੈ। ਹਾਲ ਹੀ ਵਿਚ ਜਾਹਨਵੀ ਨੇ ਆਪਣੀ ਇੰਸਟਾਗਰਾਮ ਸਟੋਰੀ ਦੇ ਰੂਪ 'ਚ ਖੁਸ਼ੀ ਦੀ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ 'ਚ ਖੁਸ਼ੀ ਕਾਫੀ ਕਿਊਟ ਨਜ਼ਰ  ਆ ਰਹੀ ਹੈ। ਖੁਸ਼ੀ ਤਸਵੀਰ 'ਚ ਕਾਫੀ ਹੈਲਦੀ ਨਜ਼ਰ ਆ ਰਹੀ ਹੈ। ਖੁਸ਼ੀ ਦੇ ਬਚਪਨ ਦੀ ਇਹ ਤਸਵੀਰ ਬਹੁਤ ਪਿਆਰੀ ਲੱਗ ਰਹੀ ਹੈ।

Punjabi Bollywood Tadka
ਫਿਲਮਾਂ ਦੀ ਗੱਲ ਕਰੀਏ ਤਾਂ ਜਾਹਨਵੀ ਨੇ ਫਿਲਮ 'ਧੜਕ' ਦੀ ਸ਼ੂਟਿੰਗ ਪੂਰੀ ਕਰ ਦਿੱਤੀ ਹੈ। ਇਹ ਫਿਲਮ ਉਨ੍ਹਾਂ ਦੀ ਡੈਬਿਊ ਫਿਲਮ ਹੈ। ਫਿਲਮ 'ਚ ਉਨ੍ਹਾਂ ਨਾਲ ਸ਼ਾਹਿਦ ਦੇ ਛੋਟੇ ਭਰਾ ਈਸ਼ਾਨ ਖੱਟਰ ਨੇ ਕੰਮ ਕੀਤਾ ਹੈ। ਫਿਲਮ ਦੀ ਕਹਾਣੀ ਸਮਾਜ 'ਚ ਰਹਿਣ ਵਾਲੇ ਦੋ ਵੱਖ-ਵੱਖ ਵਰਗਾਂ ਦੀ ਪ੍ਰੇਮ ਕਹਾਣੀ 'ਤੇ ਬਣੀ ਹੋਈ ਹੈ।

Punjabi Bollywood Tadka
ਫਿਲਮ ਬਾਰੇ ਗੱਲ ਕਰਦੇ ਹੋਏ ਫਿਲਮ ਦੇ ਨਿਰਦੇਸ਼ਕ ਸ਼ਸ਼ਾਂਕ ਨੇ ਦੱਸਿਆ,''ਦੋਵੇ ਵਧੀਆ ਹਨ ਅਤੇ ਕਾਫੀ ਮਿਹਨਤੀ ਵੀ ਹਨ। ਇਹ ਦੋ ਚੀਜ਼ਾਂ ਮੈਂ ਆਪਣੇ ਨਾਲ ਕੰਮ ਕਰਨ ਵਾਲੇ ਹਰ ਕਲਾਕਾਰ 'ਚ ਲੱਭਦਾ ਹਾਂ। ਦੋਵੇਂ ਆਪਣੇ ਕੰਮ ਨੂੰ ਲੈ ਕੇ ਇਮਾਨਦਾਰ ਹਨ ਅਤੇ ਸਭ ਦਾ ਆਦਰ ਕਰਨਾ ਜਾਣਦੇ ਹਨ।'' ਦੱਸ ਦੇਈਏ ਕਿ 'ਧੜਕ' ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਇਹ 20 ਜੁਲਾਈ 2018 ਨੂੰ ਰਿਲੀਜ਼ ਹੋਵੇਗੀ।


Tags: Khushi KapoorJanhvi KapoorInstagramDhadakIshaan Khattar

Edited By

Manju

Manju is News Editor at Jagbani.