FacebookTwitterg+Mail

ਜਾਨਹਵੀ ਤੋਂ ਬਾਅਦ ਹੁਣ ਖੁਸ਼ੀ ਨੇ ਕੱਸੀ ਕਮਰ, ਕੀ ਬਾਲੀਵੁੱਡ ਡੈਬਿਊ ਲਈ ਕਰ ਰਹੀ ਹੈ ਤਿਆਰੀ?

khushi kapoor
16 October, 2018 09:49:34 AM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਇਸ ਸਮੇਂ ਸਟਾਰ ਕਿਡਸ ਦਾ ਦੌਰ ਚੱਲ ਰਿਹਾ ਹੈ। ਕੁਝ ਸਮਾਂ ਪਹਿਲਾਂ ਹੀ ਜਾਨਹਵੀ ਕਪੂਰ ਨੇ ਆਪਣਾ ਬਾਲੀਵੁੱਡ ਡੈਬਿਊ ਕੀਤਾ ਹੈ। ਇਸ ਤੋਂ ਬਾਅਦ ਹੁਣ ਉਸ ਦੀ ਛੋਟੀ ਭੈਣ ਖੁਸ਼ੀ ਕਪੂਰ ਵੀ ਬਾਲੀਵੁੱਡ ਐਂਟਰੀ ਲਈ ਤਿਆਰ ਹੈ। ਜਾਨਹਵੀ ਆਪਣੇ ਡੈਬਿਊ ਤੋਂ ਬਾਅਦ ਫੈਸ਼ਨ ਆਈਕਨ ਵੀ ਬਣ ਗਈ ਹੈ। ਹੁਣ ਦੋਵੇਂ ਭੈਣਾਂ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਨ੍ਹਾਂ ਦੀ ਚੰਗੀ ਬਾਂਡਿੰਗ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਵੀਡੀਓ 'ਚ ਖੁਸ਼ੀ ਅੱਧੀ ਰਾਤ ਨੂੰ ਵਰਕਆਉਟ ਕਰਦੀ ਨਜ਼ਰ ਆ ਰਹੀ ਹੈ।

ਇਸ ਵੀਡੀਓ ਨੂੰ ਹਾਲ ਹੀ 'ਚ ਜਾਨਹਵੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਜਾਨਹਵੀ ਵੱਲੋਂ ਸ਼ੇਅਰ ਕੀਤੀ ਇਸ ਇੰਸਟਾ ਵੀਡੀਓ 'ਚ ਖੁਸ਼ੀ ਵੱਖਰੇ ਅੰਦਾਜ਼ 'ਚ ਵਰਕਆਉਟ ਕਰਦੀ ਨਜ਼ਰ ਆ ਰਹੀ ਹੈ। ਜੀ ਹਾਂ, ਵੀਡੀਓ 'ਚ ਜਾਨਹਵੀ ਆਪਣੀ ਛੋਟੀ ਭੈਣ ਦੀ ਪਿੱਠ 'ਤੇ ਬੈਠੀ ਨਜ਼ਰ ਆ ਰਹੀ ਹੈ ਤੇ ਖੁਸ਼ੀ ਪੁਸ਼ਅੱਪਸ ਕਰ ਰਹੀ ਹੈ। ਦੋਵੇਂ ਭੈਣਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਈਰਲ ਹੋ ਰਹੀ ਹੈ। ਇਸ ਤੋਂ ਇਲਾਵਾ ਜਾਨਹਵੀ ਰਣਵੀਰ ਸਿੰਘ ਨਾਲ ਫਿਲਮ 'ਤੱਖਤ' 'ਚ ਨਜ਼ਰ ਆਵੇਗੀ, ਜੋ 2020 'ਚ ਰਿਲੀਜ਼ ਹੋਵੇਗੀ।


Tags: Khushi KapoorJanhvi KapoorWorkoutVideoInstagram

Edited By

Chanda Verma

Chanda Verma is News Editor at Jagbani.