ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਦੀ ਭੈਣ ਖੁਸ਼ੀ ਕਪੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਕ ਵਾਰ ਫਿਰ ਖੁਸ਼ੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ 'ਚ ਖੁਸ਼ੀ ਦਾ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਖੁਸ਼ੀ ਦਾ ਇਹ ਅੰਦਾਜ਼ ਦੇਖ ਕੇ ਪ੍ਰਸ਼ੰਸਕ ਕਾਫੀ ਹੈਰਾਨ ਹੋ ਰਹੇ ਹਨ। ਉਂਝ ਖੁਸ਼ੀ ਆਪਣੀ ਵੱਡੀ ਭੈਣ ਵਾਂਗ ਹੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ। ਕੁਝ ਦਿਨ ਪਹਿਲਾਂ ਜਦੋਂ ਦੋਵੇਂ ਭੈਣਾਂ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੀ ਮੰਗਣੀ 'ਚ ਆਈਆਂ ਤਾਂ ਦੋਵੇਂ ਕਾਫੀ ਖੂਬਸੂਰਤ ਲੱਗ ਰਹੀਆਂ ਸਨ।
ਇਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ 'ਤੇ ਖੁਸ਼ੀ ਕਪੂਰ ਦੀਆਂ ਕੁਝ ਹੋਰ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ, ਜੋ ਉਸ ਨੇ ਈਸ਼ਾ ਦੀ ਮੰਗਣੀ 'ਤੇ ਪਾਈਆਂ ਸਨ। ਈਸ਼ਾ ਦੀ ਮੰਗਣੀ 'ਚ ਪਾਈ ਖੁਸ਼ੀ ਦੀ ਡਰੈੱਸ ਕਾਫੀ ਬੋਲਡ ਸੀ। ਇਨ੍ਹਾਂ ਤਸਵੀਰਾਂ 'ਚ ਖੁਸ਼ੀ ਕਾਫੀ ਵਧੀਆ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਈਸ਼ਾ ਦੀ ਮੰਗਣੀ ਦਾ ਈਵੈਂਟ ਤਿੰਨ ਦਿਨ ਚੱਲਿਆ ਸੀ, ਜਿਸ 'ਚੋਂ ਇਕ ਦਿਨ ਖੁਸ਼ੀ ਨੇ ਇਹ ਡਰੈੱਸ ਪਾਈ ਸੀ। ਪਿਛਲੇ ਕੁਝ ਦਿਨ ਪਹਿਲਾਂ ਹੀ ਜਾਨਹਵੀ ਕਪੂਰ ਨਾਲ ਖੁਸ਼ੀ ਨੇ 'ਸੁਈ ਧਾਗਾ' ਚੈਲੇਂਜ ਕੀਤਾ ਸੀ। ਇਸ ਦੀ ਇਕ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਵੀ ਕੀਤਾ ਗਿਆ ਸੀ।
ਖੁਸ਼ੀ ਦੇ ਬਾਲੀਵੁੱਡ ਡੈਬਿਊ ਬਾਰੇ ਖਬਰਾਂ ਹਨ ਕਿ ਖੁਸ਼ੀ ਜਲਦੀ ਹੀ ਕਿੰਗ ਖਾਨ ਸ਼ਾਹਰੁਖ ਦੇ ਬੇਟੇ ਆਰਿਅਨ ਖਾਨ ਨਾਲ ਕਰਨ ਜੌਹਰ ਦੀ ਫਿਲਮ ਨਾਲ ਡੈਬਿਊ ਕਰਨ ਵਾਲੀ ਹੈ ਪਰ ਇਸ ਦੀ ਹਾਲੇ ਕੋਈ ਆਫੀਸ਼ੀਅਲ ਅਨਾਊਂਸਮੈਂਟ ਨਹੀਂ ਹੋਈ।