ਮੁੰਬਈ- ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀਆਂ ਦੋਵੇਂ ਬੇਟੀਆਂ ਲਾਈਮਲਾਈਟ 'ਚ ਰਹਿਣ ਲਈ ਕੁਝ ਨਾ ਕੁਝ ਕਰਦੀ ਰਹਿੰਦੀ ਹੈ। ਪਹਿਲਾਂ ਸ਼੍ਰੀਦੇਵੀ ਦੀ ਵੱਡੀ ਬੇਟੀ ਜਾਹਨਵੀ ਸੁਰਖੀਆਂ 'ਚ ਸੀ, ਹੁਣ ਵਾਰੀ ਹੈ ਛੋਟੀ ਬੇਟੀ ਖੁਸ਼ੀ ਦੀ। ਖੁਸ਼ੀ ਦੀਆਂ ਹਾਲ ਹੀ 'ਚ ਵੱਡੇ ਬਦਲਾਅ ਨਾਲ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆਉਣ ਲੱਗੀ ਹੈ।
ਹਾਲ ਹੀ 'ਚ ਖੁਸ਼ੀ ਪੌਪ ਸਿੰਗਰ ਜੈਕ ਗਿਲਿਸਕੀ ਨੂੰ ਮਿਲੀ, ਜਿਸ ਦੀ ਉਹ ਫੈਨ ਹੈ। ਖੁਸ਼ੀ ਨੇ ਜੈਕ ਦੀ ਗੱਲ੍ਹ 'ਤੇ ਕਿੱਸ ਕਰਦਿਆਂ ਫੋਟੋ ਖਿੱਚਵਾਈ। ਖੁਸ਼ੀ ਨੇ ਜੈਕ ਨਾਲ ਨਾ ਸਿਰਫ ਫੋਟੋ ਖਿੱਚਵਾਈ, ਸਗੋਂ ਉਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਵੀ ਕੀਤਾ। ਖੁਸ਼ੀ ਨੇ ਤਸਵੀਰ ਨੂੰ ਪੋਸਟ ਕਰਦਿਆਂ ਲਿਖਿਆ ਕਿ ਇਹ ਉਸ ਦੀ ਜ਼ਿੰਦਗੀ ਦੇ ਸਭ ਤੋਂ ਚੰਗੇ ਪਲਾਂ 'ਚੋਂ ਇਕ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।