ਮੁੰਬਈ (ਬਿਊਰੋ) — ਬਾਲੀਵੁੱਡ 'ਚ ਅਕਸਰ ਸਟਾਰ ਕਿੱਡਸ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਜ਼ਿੰਦਗੀ 'ਚ ਕੋਈ ਸੰਘਰਸ਼ ਨਹੀਂ ਕਰਨਾ ਪੈਂਦਾ। ਫਿਲਮਾਂ 'ਚ ਉਨ੍ਹਾਂ ਨੂੰ ਕੰਮ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਸਟਾਰ ਕਿੱਡਸ ਦੀ ਕਹਾਣੀ ਇਥੋਂ ਹੀ ਸ਼ੁਰੂ ਨਹੀਂ ਹੁੰਦੀ। ਉਨ੍ਹਾਂ ਦੀ ਜ਼ਿੰਦਗੀ 'ਚ ਸੰਘਰਸ਼ ਤੋਂ ਜ਼ਿਆਦਾ ਅਲੋਚਨਾਵਾਂ ਹੁੰਦੀਆਂ ਹਨ, ਜੋ ਜ਼ਿੰਦਗੀਭਰ ਉਨ੍ਹਾਂ ਦਾ ਪਿੱਛਾ ਨਹੀਂ ਛੱਡਦੀਆਂ। ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਛੋਟੀ ਧੀ ਖੁਸ਼ੀ ਕਪੂਰ ਨੇ ਆਪਣੀ ਜ਼ਿੰਦਗੀ ਦੇ ਉਸ ਰਾਜ ਤੋਂ ਪਰਦਾ ਉਠਾਇਆ ਹੈ, ਜਿਸ ਬਾਰੇ ਲੋਕਾਂ ਨੂੰ ਸ਼ਾਇਦ ਹੀ ਪਤਾ ਹੋਵੇਗਾ।
ਇਕ ਵੀਡੀਓ ਦੇ ਜ਼ਰੀਏ ਖੁਸ਼ੀ ਕਪੂਰ ਨੇ ਦੱਸਿਆ ਹੈ ਕਿ ਉਸ ਨੂੰ ਛੋਟੀ ਜਿਹੀ ਉਮਰ ਤੋਂ ਹੀ ਅਲੋਚਨਾਵਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਦੀ ਤੁਲਨਾ ਅਕਸਰ ਮਾਂ ਸ਼੍ਰੀਦੇਵੀ ਤੇ ਭੈਣ ਜਾਹਨਵੀ ਕਪੂਰ ਨਾਲ ਕੀਤੀ ਜਾਂਦੀ ਹੈ। ਇਸ ਵਜ੍ਹਾ ਕਾਰਨ ਉਹ ਖੁਦ ਨੂੰ ਕਮਜ਼ੋਰ ਅਤੇ ਅਸੁਰੱਖਿਅਤ ਮਹਿਸੂਸ ਕਰਦੀ ਹੈ। ਖੁਸ਼ੀ ਨੇ ਕਿਹਾ ''ਲੋਕ ਹੁਣ ਵੀ ਮਜ਼ਾਕ ਉਡਾਉਂਦੇ ਹਨ। ਮੈਂ ਸ਼ਰਮਿਲੀ ਅਤੇ ਅਜੀਬ ਕਿਸਮ ਦੀ ਹਾਂ। ਮੈਂ ਚਾਹੁੰਦੀ ਹਾਂ ਕਿ ਲੋਕ ਮੈਨੂੰ ਸਿਰਫ ਇਕ ਵਾਸਤਵਿਕ ਵਿਅਕਤੀ ਤਰ੍ਹਾਂ ਪਛਾਣਦੇ ਹਨ। ਮੈਂ ਆਪਣੀ ਮਾਂ ਸ਼੍ਰੀਦੇਵੀ ਤੇ ਭੈਣ ਜਾਹਨਵੀ ਕਪੂਰ ਦੀ ਤਰ੍ਹਾਂ ਨਹੀਂ ਦਿਸਦੀ ਹਾਂ। ਇਸ ਲਈ ਕਦੇ-ਕਦੇ, ਲੋਕ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਤੇ ਮੇਰਾ ਮਜ਼ਾਕ ਉੱਡਾਉਂਦੇ ਹਨ। ਕਦੇ-ਕਦੇ ਇਸ ਨਾਲ ਮੇਰੇ ਖਾਣੇ ਤੇ ਮੇਰੇ ਕੱਪੜੇ ਪਾਉਣ ਦੇ ਤਰੀਕੇ 'ਤੇ ਕਾਫੀ ਅਸਰ ਪੈਂਦਾ ਹੈ। ਖੁਸ਼ੀ ਕਹਿੰਦੀ ਹੈ ਕਿ ਆਤਮਸਨਮਾਨ ਲਈ ਉਸ ਨੂੰ ਜੂਝਨਾ ਪੈਂਦਾ ਪਰ ਫਿਰ ਉਨ੍ਹਾਂ ਨੇ ਖੁਦ ਨਾਲ ਪਿਆਰ ਕਰਨਾ ਸਿੱਖ ਲਿਆ। ਉਹ ਕਹਿੰਦੀ ਹੈ, ''ਤੁਹਾਨੂੰ ਖੁਦ ਨੂੰ ਬਿਹਤਰ ਰੱਖਣਾ ਸਿੱਖਣਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਇਸ ਨਾਲ ਨਿਪਟਨ ਦਾ ਤਰੀਕਾ ਇਹ ਹੈ ਕਿ ਖੁਦ ਨੂੰ ਇਥੋਂ ਬਾਹਰ ਕੱਢੋ ਅਤੇ ਜੋ ਵੀ ਕਰਨ ਦਾ ਮਨ ਹੋਵੇ ਉਹ ਕਰੋ। ਮੈਨੂੰ ਲੱਗਦਾ ਹੈ ਕਿ ਲੋਕ ਇਸ ਲਈ ਤੁਹਾਡੀ ਸਾਹਰਨਾ ਕਰਨਗੇ।''

ਦੱਸਣਯੋਗ ਹੈ ਕਿ ਸ਼੍ਰੀਦੇਵੀ ਦੀ ਛੋਟੀ ਧੀ ਖੁਸ਼ੀ ਕਪੂਰ ਹਾਲੇ 19 ਸਾਲ ਦੀ ਹੈ। ਉਹ ਵਿਦੇਸ਼ 'ਚ ਰਹਿ ਕੇ ਪੜ੍ਹਾਈ ਕਰ ਰਹੀ ਹੈ। ਲਾਕਡਾਊਨ ਦੀ ਵਜ੍ਹਾ ਨਾਲ ਉਹ ਭਾਰਤ ਵਾਪਸ ਪਰਤ ਆਈ ਹੈ ਅਤੇ ਇਨ੍ਹੀਂ ਦਿਨੀਂ ਉਹ ਮੁੰਬਈ 'ਚ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੀ ਹੈ।
