FacebookTwitterg+Mail

ਕਰਨ ਜੌਹਰਨ ਨੇ ਕਿਆਰਾ ਅਡਵਾਨੀ ਨੂੰ ਦਿੱਤਾ ਇਹ ਵੱਡਾ ਮੌਕਾ

kiara advani
03 May, 2019 09:18:10 AM

ਮੁੰਬਈ(ਬਿਊਰੋ)— ਕਿਆਰਾ ਅਡਵਾਨੀ ਨੂੰ ਕਰਨ ਜੌਹਰ ਨੇ ਧਰਮਾ ਪ੍ਰੋਡਕਸ਼ਨ ਤਹਿਤ ਇਕ ਹੋਰ ਵੱਡੀ ਫਿਲਮ ਮਿਲ ਗਈ ਹੈ। ਇਸ ਫਿਲਮ 'ਚ ਕਿਆਰਾ, ਸਿਧਾਰਥ ਮਲਹੋਤਰਾ ਨਾਲ ਆਨ ਸਕ੍ਰੀਨ ਨਜ਼ਰ ਆਉਣ ਵਾਲੀ ਹੈ। ਫਿਲਮ ਦਾ ਆਫੀਸ਼ੀਅਲ ਅਨਾਉਂਸਮੈਂਟ ਵੀ ਹੋ ਗਿਆ ਹੈ। ਇਹ ਫਿਲਮ ਕਾਰਗਿਲ ਜੰਗ ਦੀ ਕਹਾਣੀ 'ਤੇ ਆਧਾਰਿਤ ਹੈ।


ਕਾਰਗਿਲ 'ਤੇ ਆਧਾਰਿਤ ਇਸ ਫਿਲਮ 'ਚ ਸਿਧਾਰਥ ਕਾਰਗਿਲ ਹੀਰੋ ਬਿਕਰਮ ਬੱਤਰਾ ਦਾ ਕਿਰਦਾਰ ਨਿਭਾਉਣਗੇ। ਇਸ ਫਿਲਮ ਵੀ ਇਕ ਬਾਓਪਿਕ ਹੋਵੇਗੀ ਜਿਸ 'ਚ ਬਿਕਰਮ ਦੀ ਕਹਾਣੀ ਨੂੰ ਪਰਦੇ 'ਤੇ ਦਿਖਾਇਆ ਜਾਵੇਗਾ। ਫਿਲਮ ਨੂੰ ਵਿਸ਼ਣੂ ਵਰਧਾਨ ਡਾਇਰੈਕਟ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋਣ ਵਾਲੀ ਹੈ। ਬਿਕਰਮ ਨੂੰ ਉਨ੍ਹਾਂ ਦੇ ਦੋਸਤ 'ਸ਼ੇਰਸ਼ਾਹ' ਕਹਿ ਕੇ ਬੁਲਾਉਂਦੇ ਸੀ। ਇਸ ਨੂੰ ਧਰਮਾ ਪ੍ਰੋਡਕਸ਼ਨ ਤਹਿਤ ਬਣਾਇਆ ਜਾ ਰਿਹਾ ਹੈ। ਕਿਆਰਾ ਫਿਲਹਾਲ 'ਗੁੱਡ ਨਿਊਜ਼' ਤੇ ਅਕਸ਼ੈ ਕੁਮਾਰ ਦੇ ਨਾਲ 'ਕੰਚਨਾ' ਦੇ ਹਿੰਦੀ ਰੀਮੇਕ 'ਚ ਵੀ ਨਜ਼ਰ ਆਉਣ ਵਾਲੀ ਹੈ।


Tags: Kiara AdvaniSidharth MalhotraKargil hero Karan JoharBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.