ਮੁੰਬਈ(ਬਿਊਰੋ)— 'ਕਬੀਰ ਸਿੰਘ' ਫੇਮ ਅਦਾਕਾਰਾ ਕਿਆਰਾ ਅਡਵਾਨੀ ਦੀ ਪਹਿਲੀ ਸੋਲੋ ਫਿਲਮ 'ਕਬੀਰ ਸਿੰਘ' ਨੇ ਬਾਕਸ ਆਫਿਸ 'ਤੇ ਜ਼ਬਰਦਸਤ ਓਪਨਿੰਗ ਕੀਤੀ ਹੈ। ਪਿਛਲੇ ਦਿਨੀਂ ਕਿਆਰਾ ਨੇ ਸੇਮ ਜੈਂਡਰ ਰਿਲੇਸ਼ਨਸ਼ਿਪ (ਸਮਾਨ ਲਿੰਗ ਵਾਲੇ ਰਿਲੇਸ਼ਨਸ਼ਿਪ) 'ਤੇ ਆਪਣੀ ਰਾਏ ਦਿੰਦੇ ਹੋਏ ਖੁਲਾਸਾ ਕੀਤਾ ਕਿ ਜੇਕਰ ਉਨ੍ਹਾਂ ਨੂੰ ਸੇਮ ਜੈਂਡਰ ਰਿਲੇਸ਼ਨਸ਼ਿਪ 'ਚ ਕਿਸੇ ਨਾਲ ਰਹਿਣ ਨੂੰ ਕਿਹਾ ਜਾਵੇ ਤਾਂ ਉਹ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਰਹਿਣਾ ਚਾਵੇਗੀ। ਇਸ ਸ਼ੋਅ ਦੌਰਾਨ ਸ਼ਾਹਿਦ ਕਪੂਰ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਆਪਣੇ ਫਿਲਮੀ ਕਰੀਅਰ 'ਚੋਂ ਕਿਸੇ ਇਕ ਫਿਲਮ ਨੂੰ ਹਟਾਉਣਾ ਪਵੇ ਤਾਂ ਉਹ 'ਸ਼ਾਨਦਾਰ' ਨੂੰ ਹਟਾਉਣਾ ਚਾਹੁਣਗੇ। 'ਕਬੀਰ ਸਿੰਘ' 'ਚ ਸ਼ਾਹਿਦ ਨਾਲ ਕੰਮ ਕਰਨ 'ਤੇ ਕਿਆਰਾ ਨੇ ਦੱਸਿਆ ਕਿ ਇਨ੍ਹੇ ਸਾਲਾਂ ਦੇ ਅਨੁਭਵ ਦੇ ਬਾਵਜੂਦ, ਸ਼ਾਹਿਦ ਸੈੱਟ 'ਤੇ ਬੱਚੇ ਵਾਂਗ ਹੀ ਹਨ ਹਰ ਟੇਕ ਨੂੰ ਅਤੇ ਖੁਦ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਹਨ। 'ਕਬੀਰ ਸਿੰਘ' ਤੋਂ ਪਹਿਲਾਂ ਕਿਆਰਾ ਨੇ ਨੈਟਫਲਿਕਸ 'ਤੇ ਵੈੱਬ ਸੀਰੀਜ਼ 'ਲਸਟ ਸਟੋਰੀਜ' 'ਚ ਸ਼ਾਨਦਾਰ ਕਿਰਦਾਰ ਨਿਭਾਇਆ ਹੈ। ਦੱਸ ਦੇਈਏ ਕਿ ਕਿਆਰਾ ਅਡਵਾਨੀ ਨੇ ਬਾਲੀਵੁੱਡ 'ਚ ਫਿਲਮ 'ਫਗਲੀ' ਨਾਲ ਡੈਬਿਊ ਕੀਤਾ ਸੀ। ਉਨ੍ਹਾਂ ਨੇ 'ਐੱਮ. ਐੱਸ. ਧੋਨੀ' ਫਿਲਮ 'ਚ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਦਾ ਕਿਰਦਾਰ ਨਿਭਾਇਆ ਸੀ। ਫਿਲਮ 'ਕਬੀਰ ਸਿੰਘ' ਨੇ ਫਰਸਟ ਡੇਅ ਓਪਨਿੰਗ 'ਚ ਹੀ ਕੁੱਲ 20. 21 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ 'ਚ ਦਰਸ਼ਕਾਂ ਨੇ ਸ਼ਾਹਿਦ ਤੋਂ ਇਲਾਵਾ ਕਿਆਰਾ ਦੇ ਕਿਰਦਾਰ ਦੀ ਵੀ ਤਾਰੀਫ ਕੀਤੀ ਹੈ।