ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਕਿਆਰਾ ਆਡਵਾਨੀ ਰਾਤ ਆਪਣਾ 26ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 31 ਜੁਲਾਈ 1990 ਨੂੰ ਹੋਇਆ। ਇਸ ਦੌਰਾਨ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕਿਆਰਾ ਨੇ ਗੋਲਡਨ ਕਲਰ ਦੀ ਸ਼ਾਰਟ ਡਰੈੱਸ ਪਾਈ ਸੀ, ਜਿਸ 'ਚ ਕਾਫੀ ਹੌਟ ਤੇ ਖੂਬਸੂਰਤ ਨਜ਼ਰ ਆ ਰਹੀ ਹੈ। ਕਿਆਰਾ ਦੀ ਜਨਮਦਿਨ ਪਾਰਟੀ 'ਚ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਪਾਰਟੀ 'ਚ ਸਿਧਾਰਥ ਮਲਹੋਤਰਾ, ਸੋਫੀ ਚੌਧਰੀ, ਵਿੱਕੀ ਕੁਸ਼ਾਲ ਸਮੇਤ ਕਈ ਬੀ-ਟਾਊਨ ਦੇ ਸਿਤਾਰੇ ਦਿਸੇ। ਦੱਸਣਯੋਗ ਹੈ ਕਿ ਕਿਆਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਫੁਗਲੀ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਸ ਨੇ 'ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ', 'ਲਸਟ ਸਟੋਰੀਜ਼' ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਇਸ ਸਾਲ ਉਸ ਦੀ ਤੇਲਗੂ ਫਿਲਮ 'ਭਾਰਤ ਅਨੇ ਨੇਨੂ' ਵੀ ਬਾਕਸ ਆਫਿਸ 'ਤੇ ਆਈ। ਫਿਲਮ 'ਚ ਉਸ ਨਾਲ ਸਾਊਥ ਫਿਲਮਾਂ ਦੇ ਸੁਪਰਸਟਾਰ ਮਹੇਸ਼ ਬਾਬੂ ਐਕਟਿੰਗ ਕਰਦੇ ਦਿਖੇ ਸਨ ਤੇ ਫਿਲਮ 'ਚ ਮਸ਼ਹੂਰ ਵਿਲੇਨ ਪ੍ਰਕਾਸ਼ ਰਾਜ ਨੇ ਅੰਕਲ ਦਾ ਕਿਰਦਾਰ ਨਿਭਾਇਆ ਸੀ। '9ndia 3outure Week 2018' 'ਚ ਸ਼ਨੀਵਾਰ ਨੂੰ ਕਿਆਰਾ ਅਡਵਾਨੀ ਫੈਸ਼ਨ ਡਿਜ਼ਾਈਨਰ ਭੂਮਿਕਾ ਅਤੇ ਸ਼ਯਾਮਲ ਦੇ ਬ੍ਰਾਈਡਲ ਕਲੈਕਸ਼ਨ ਦੀ ਸ਼ੋਅ ਸਟਾਪਰ ਬਣੀ। ਉਸ ਨੇ ਭੂਮਿਕਾ ਅਤੇ ਸ਼ਯਾਮਲ ਦੇ ਬ੍ਰਾਈਡਲ ਕਲੈਕਸ਼ਨ 'ਮਯੂਜ ਆਫ ਮਿਰਰ' ਨੂੰ ਪੇਸ਼ ਕੀਤਾ। ਇਸ ਦੌਰਾਨ ਕਿਆਰਾ ਗ੍ਰੀਨ ਕਲਰ ਦਾ ਲਹਿੰਗਾ ਪਹਿਨ ਕੇ ਰੈਂਪ 'ਤੇ ਉੱਤਰੀ। ਉਹ ਉਸ ਲਹਿੰਗੇ 'ਚ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ।